ਨੂੰਹ ਨਾਲ ਸੰਬੰਧ ਬਣਾਉਣਾ ਚਾਹੁੰਦਾ ਸੀ ਸਹੁਰਾ, ਨਹੀਂ ਮੰਨੀ ਤਾਂ ਕਰ ਦਿੱਤਾ ਇਹ ਹਾਲ

Friday, April 21, 2017 1:31 PM

ਬਟਾਲਾ - ਪਿੰਡ ਸਤਕੋਹਾ ''ਚ ਨਹੂੰ ਨਾਲ ਨਾਜਾਇਜ਼ ਸੰਬੰਧ ਬਣਾਉਣ ਦੀ ਕੋਸ਼ਿਸ਼ ਦਾ ਵਿਰੋਧ ਕਰਨ ''ਤੇ ਉਸ ਦੀ ਕਤਲ ਕਰਨ ਦੇ ਦੋਸ਼ ''ਚ ਪੁਲਸ ਨੇ ਸਹੁਰੇ ਨੂੰ ਗ੍ਰਿਫਤਾਰ ਕਰ ਲਿਆ ਹੈ। ਫਤਿਹਗੜ੍ਹ ਚੂੜੀਆ ਦੇ ਰਹਿਣ ਵਾਲੇ ਨਜੀਰ ਮਸੀਹ ਨੇ ਸੇਖਵਾਂ ਪੁਲਸ ਨੂੰ ਦਿੱਤੇ ਬਿਆਨਾ ''ਚ ਦੱਸਿਆ ਕਿ ਉਸ ਦੀ ਲੜਕੀ ਅਨੀਤਾ ਦਾ ਵਿਆਹ ਦੱਸ ਸਾਲ ਪਹਿਲਾਂ ਪਿੰਡ ਸਤਕੋਹਾ ਦੇ ਪੀਟਰ ਨਾਲ ਹੋਈ ਸੀ। ਪੀਟਰ ਸੀ. ਆਰ. ਪੀ. ਐੱਫ ਦਾ ਜਵਾਨ ਹੈ। ਘਰ ''ਚ ਅਨੀਤਾ ਆਪਣੇ ਬੇਟੇ ਅਤੇ ਸਹੁਰੇ ਨਾਲ ਰਹਿੰਦੀ ਸੀ।

ਕੁਝ ਦਿਨਾਂ ''ਤੋਂ ਅਨੀਤਾ ਦਾ ਸਹੁਰਾ ਪਿਆਰਾ ਮਸੀਹ ਉਸ ਨੂੰ ਨਾਜਾਇਜ਼ ਸੰਬੰਧ ਬਣਾਉਣ ਲਈ ਪਰੇਸ਼ਨ ਕਰ ਰਿਹਾ ਸੀ, ਜਿਸ ਦਾ ਅਨੀਤਾ ਨੇ ਵਿਰੋਧ ਕੀਤਾ। ਇਸ ਬਾਰੇ ''ਚ ਅਨੀਤਾ ਨੇ ਆਪਣੇ ਪੇਕੇ ਪਰਿਵਾਰ ਨੂੰ ਵੀ ਦੱਸਿਆ ਸੀ।
ਜ਼ਿਕਰਯੋਗ ਹੈ ਕਿ ਸੇਖਵਾਂ ਪੁਲਸ ਸਟੇਸ਼ਨ ਅਧੀਨ ਪਿੰਡ ਸਤਕੋਹਾ ''ਚ ਇਕ ਵਿਅਕਤੀ ਨੇ ਆਪਣੀ ਨੂੰਹ ਦੇ ਸਿਰ ''ਚ ਮੂੰਗਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਪਹਿਲਾਂ ਕਤਲ ਦਾ ਕਾਰਨ ਘਰੇਲੂ ਝਗੜਾ ਅਤੇ ਦਹੇਜ ਦੱਸਿਆ ਜਾ ਰਿਹਾ ਸੀ ਪਰ ਸਹੁਰੇ ਦੇ ਫੜੇ ਜਾਣ ਦੇ ਬਾਅਦ ਨਾਜਾਇਜ਼ ਸੰਬੰਧ ਬਣਾਉਣ ਦਾ ਖੁਲਾਸਾ ਹੋਇਆ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!