ਸ਼ਤਾਬਦੀ ਟਰੇਨ ਦੀ ''ਬੱਤੀ ਗੁੱਲ'' ਹੋਣ ਨਾਲ ਯਾਤਰੀ ਹੋਏ ਪਰੇਸ਼ਾਨ (ਵੀਡੀਓ)

06/27/2017 3:14:27 PM

ਜਲੰਧਰ— ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਸ਼ਤਾਬਦੀ ਟਰੇਨ ਦੀ ਅਚਾਨਕ ਬੱਤੀ ਬੰਦ ਹੋਣ ਕਾਰਨ ਯਾਤਰੀਆਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਮੁਤਾਬਕ ਸ਼ਤਾਬਦੀ ਟਰੇਨ ਦੇ ਸੀ-6 ਕੋਚ ਦੀ ਅੰਬਾਲਾ ਕੋਲ 10-10 ਮਿੰਟ ਲਈ ਦੋ ਵਾਰ ਬਿਜਲੀ ਬੰਦ ਹੋ ਗਈ। ਜਿਸ ਕਰਨ ਯਾਤਰੀਆਂ ਨੂੰ ਹਨੇਰੇ 'ਚ ਹੀ ਸਫਰ ਕਰਨਾ ਪਿਆ। ਏ. ਸੀ. ਬੰਦ ਹੋਣ ਕਾਰਨ ਯਾਤਰੀ ਗਰਮੀ ਨਾਲ ਪਰੇਸ਼ਾਨ ਹੋ ਗਏ, ਜਦੋਂ ਇਸ ਬਾਰੇ ਕਰਮਚਾਰੀਆਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਗਰਮੀ ਕਾਰਨ ਫਿਊਜ਼ ਗਰਮ ਹੋਣ ਕਾਰਨ ਬਿਜਲੀ ਬੰਦ ਕਰਨੀ ਪਈ। ਫਿਲਹਾਲ ਕੁਝ ਸਮੇਂ ਬਾਅਦ ਲਾਈਟ ਆ ਗਈ ਸੀ ਪਰ ਇਕ ਪਾਸੇ ਜਿਥੇ ਯਾਤਰੀਆਂ ਦੀ ਸਹੂਲਤ ਲਈ ਮੈਟਰੋ ਅਤੇ ਤੇਜਸ ਵਰਗੀਆਂ ਆਧੁਨਿਕ ਤਕਨੀਕ ਨਾਲ ਲੈਸ ਟਰੇਨਾਂ ਚਲਾਈਆਂ ਜਾ ਰਹੀਆਂ ਹਨ, ਉਥੇ ਹੀ ਸ਼ਤਾਬਦੀ 'ਚ ਅਚਾਨਕ ਲਾਈਟ ਜਾਣ ਕਾਰਨ ਯਾਤਰੀ ਕਾਫੀ ਪਰੇਸ਼ਾਨ ਹੋਏ।


Related News