ਸ਼ਾਰਪ ਸ਼ੂਟਰ ਸ਼ੇਰਾ ਅਤੇ ਗੈਂਗਸਟਰ ਰਮਨਜੀਤ ਸਖਤ ਸੁਰੱਖਿਆ ਹੇਠ ਅਦਾਲਤ ''ਚ ਪੇਸ਼

11/18/2017 7:30:44 PM

ਮੋਗਾ (ਪਵਨ ਗਰੋਵਰ, ਅਜ਼ਾਦ, ਗੋਪੀ ਰਾਊਕੇ) : ਬੀਤੇ ਸਮੇਂ ਦੌਰਾਨ ਹਿੰਦੂ ਨੇਤਾਵਾਂ ਦੇ ਹੋਏ ਕਤਲਾਂ ਸਬੰਧੀ ਗ਼੍ਰਿਫਤਾਰ ਕੀਤੇ ਗਏ ਹਰਦੀਪ ਸਿੰਘ ਸ਼ੇਰਾ ਅਤੇ ਗੈਂਗਸਟਰ ਰਮਨਜੀਤ ਸਿੰਘ ਨੂੰ ਸ਼ਨੀਵਾਰ ਸਖਤ ਸੁਰੱਖਿਆ ਪ੍ਰਬੰਧਾਂ ਦੇ ਚੱਲਦੇ ਬਾਘਾਪੁਰਾਣਾ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਪੁਸ਼ਪਿੰਦਰ ਸਿੰਘ ਦੀ ਅਦਾਲਤ ਨੇ 30 ਨਵੰਬਰ ਤੱਕ ਜੁਡੀਸ਼ੀਅਲ ਹਿਰਾਸਤ ਵਿਚ ਭੇਜਣ ਦਾ ਹੁਕਮ ਜਾਰੀ ਕਰ ਦਿੱਤਾ। ਜ਼ਿਕਰਯੋਗ ਹੈ ਕਿ ਹਰਦੀਪ ਸਿੰਘ ਸ਼ੇਰਾ ਅਤੇ ਰਮਨਜੀਤ ਸਿੰਘ ਭਾਵੇਂ ਇਕ ਦੂਸਰੇ ਦੀ ਸਹੀ ਢੰਗ ਨਾਲ ਜਾਣ-ਪਛਾਣ ਤਾਂ ਨਹੀਂ ਪਰ ਉਕਤ ਦੋਵਾਂ ਨੇ ਆਪਣੇ-ਆਪਣੇ ਆਕਾਵਾਂ ਦੇ ਕਹਿਣ 'ਤੇ ਹਿੰਦੂ ਨੇਤਾਵਾਂ ਦੀ ਹੱÎਤਿਆ ਕਰਨ 'ਚ ਕਥਿਤ ਤੌਰ 'ਤੇ ਅਹਿਮ ਭੂਮਿਕਾ ਨਿਭਾਈ ਹੈ।
ਬਰਤਾਵਨੀ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ ਜੱਗੀ ਦੇ ਗ੍ਰਿਫਤਾਰ ਹੋਣ ਉਪਰੰਤ ਪੁਲਸ ਵਲੋਂ ਮਾਮਲੇ ਦੀ ਖੁੱਲ੍ਹੀ ਜਾਂਚ ਦੇ ਅਧਾਰ 'ਤੇ ਇੰਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ 'ਚ ਹਿੰਦੂ ਨੇਤਾਵਾਂ ਦੀ ਹੱਤਿਆ ਕਰਨ ਉਪਰੰਤ ਇਟਲੀ ਵਾਰ-ਵਾਰ ਜਾਣ ਵਾਲਾ ਸ਼ੇਰਾ ਪੰਜਾਬ ਦੇ ਸ਼ੇਰਾ ਖੁੰਬਣ ਗਰੁੱਪ ਦੇ ਨਾਲ ਜੁੜਿਆ ਆ ਰਿਹਾ ਹੈ ਅਤੇ ਇਸ ਨੌਜਵਾਨ ਦੀ ਇਟਲੀ 'ਚ ਹੀ ਕੇ.ਐੱਲ.ਐੱਫ ਦੇ ਅੱਤਵਾਦੀ ਹਰਮਿੰਦਰ ਸਿੰਘ ਮਿੰਟੂ ਨਾਲ ਜਾਣ ਪਛਾਣ ਹੋਈ ਸੀ ਅਤੇ ਇਸ ਉਪਰੰਤ ਹੀ ਇਹ ਇੰਗਲੈਂਡ 'ਚ ਰਹਿਣ ਵਾਲੇ ਪਰਮਜੀਤ ਪੰਮਾ ਦੇ ਸੰਪਰਕ 'ਚ ਚੱਲਦਾ ਆ ਰਿਹਾ ਸੀ। ਸ਼ੇਰਾ ਅਤੇ ਰਮਨਜੀਤ ਸਿੰਘ ਲਗਾਤਾਰ 11-11 ਦਿਨਾਂ ਦੇ ਪੁਲਸ ਰਿਮਾਂਡ 'ਤੇ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਇਹ ਵੀ ਪਤਾ ਲੱਗਾ ਹੈ ਕਿ ਉਕਤ ਕਥਿਤ ਦੋਸ਼ੀਆਂ ਨੂੰ ਅਦਾਲਤ ਨੇ ਜੁਡੀਸ਼ੀਅਲ ਹਿਰਾਸਤ ਵਿਚ ਭੇਜ ਦਿੱਤਾ ਹੈ ਪਰ ਹੁਣ ਜਿਨ੍ਹਾਂ ਜ਼ਿਲਿਆਂ 'ਚ ਹਿੰਦੂ ਨੇਤਾਵਾਂ ਦੀਆਂ ਹੱਤਿਆਵਾਂ ਦੇ ਮਾਮਲੇ ਦਰਜ ਹਨ, ਉਥੋਂ ਦੀ ਪੁਲਸ ਨੇ ਉਕਤ ਦੋਸ਼ੀਆਂ ਨੂੰ ਪ੍ਰੋਟਕਸ਼ਨ ਵਾਰੰਟ 'ਤੇ ਲੈ ਕੇ ਜਾਣ ਦੀ ਤਿਆਰੀ ਵੀ ਕਰ ਲਈ ਹੈ। ਇਸ ਦੌਰਾਨ ਹੀ ਮੋਗਾ ਪੁਲਸ ਵਲੋਂ ਲੁਧਿਆਣਾ ਦੇ ਪਟਰੋਲ ਪੰਪ ਤੋਂ ਗ੍ਰਿਫਤਾਰ ਕੀਤੇ ਗਏ ਮੈਨੇਜਰ ਅਨਿਲ ਕੁਮਾਰ ਨੂੰ ਅੱਜ ਬਾਘਾਪੁਰਾਣਾ 'ਚ ਮਾਣਯੋਗ ਪੁਸ਼ਪਿੰਦਰ ਸਿੰਘ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਅਦਾਲਤ ਨੇ ਮੈਨੇਜਰ ਨੂੰ ਦੋ ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਸ਼ਾਰਪਸ਼ੂਟਰ ਹਰਦੀਪ ਸਿੰਘ ਸ਼ੇਰਾ ਨੇ ਪੁਲਸ ਨੂੰ ਰਿਮਾਂਡ ਦੌਰਾਨ ਦੱਸਿਆ ਸੀ ਕਿ ਉਸਨੇ ਲੁਧਿਆਣਾ ਦੇ ਇਕ ਸਿਨੇਮਾ ਘਰ ਦੇ ਨੇੜੇ ਸਥਿਤ ਪਟਰੋਲ ਪੰਪ ਦੇ ਮੈਨੇਜਰ ਅਨਿਲ ਕੁਮਾਰ ਦੇ ਰਾਹੀਂ ਗੈਂਗਸਟਰ ਧਰਮਿੰਦਰ ਗੁਗਨੀ ਨਾਲ ਸੰਪਰਕ ਕੀਤਾ ਸੀ। ਇਸ ਦੌਰਾਨ ਪੈਟਰੋਲ ਪੰਪ ਮੈਨੇਜਰ ਨੇ ਉਸ ਨੂੰ ਦੋ ਪਿਸਤੌਲ ਸਮੇਤ ਪੈਸੇ ਵੀ ਦਿੱਤੇ ਸਨ। ਬੇਸ਼ੱਕ ਮੋਗਾ ਪੁਲਸ ਨੇ ਦੋਵੇਂ ਕਹਥਿਆਰ ਬਰਾਮਦ ਕਰ ਲਏ ਹਨ ਪਰ ਫਿਰ ਵੀ ਪੂਰੇ ਮਾਮਲੇ 'ਤੇ ਪੁਲਸ ਨੂੰ ਸ਼ੱਕ ਹੈ ਕਿ ਗੁਗਨੀ ਦੇ ਪੈਟਰੋਲ ਪੰਪ ਮੈਨੇਜਰ ਨਾਲ ਨਜ਼ਾਇਜ਼ ਹਥਿਆਰਾਂ ਬਾਰੇ ਹੋਰ ਵੀ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਨੂੰ ਪੁਲਸ ਹਾਂਸਲ ਕਰਨ 'ਚ ਰੁਝੀ ਹੋਈ ਹੈ।


Related News