ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਪਿਸਤੌਲ ਹੁਸੈਨੀਵਾਲਾ ਮਿਊਜ਼ੀਅਮ ''ਚ ਜਲਦੀ ਹੋਵੇਗੀ ਪ੍ਰਦਰਸ਼ਿਤ (ਵੀਡੀਓ)

05/23/2017 3:39:32 PM

ਚੰਡੀਗੜ੍ਹ (ਬਰਜਿੰਦਰ) — ਸ਼ਹੀਦ-ਏ-ਆਜ਼ਮ ਭਗਤ ਸਿੰਘ ਨੇ ਜਿਸ ਪਿਸਤੌਲ ਨਾਲ ਏ. ਐੱਸ. ਪੀ. ਜੌਹਨ ਸਾਂਡਰਸ ਨੂੰ ਗੋਲੀ ਮਾਰੀ ਸੀ, ਉਹ ਛੇਤੀ ਹੀ ਹੁਸੈਨੀਵਾਲਾ ਮਿਊਜ਼ੀਅਮ ''ਚ ਪ੍ਰਦਰਸ਼ਿਤ ਹੋਵੇਗੀ। 
ਇੰਦੌਰ ''ਚ ਬੀ. ਐੱਸ. ਐੱਫ. ਦੇ ਮਿਊਜ਼ੀਅਮ ''ਚ ਰੱਖੀ ਗਈ ਇਸ ਪਿਸਤੌਲ ਨੂੰ ਵਾਪਸ ਲਿਆਉਣ ਦੀ ਮੰਗ ਨੂੰ ਲੈ ਕੇ ਐਡਵੋਕੇਟ ਤੇ ਸੋਸ਼ਲ ਐਕਟੀਵਿਸਟ ਐੱਚ. ਸੀ. ਅਰੋੜਾ ਦੀ ਜਨਹਿਤ ਪਟੀਸ਼ਨ ''ਤੇ ਸੋਮਵਾਰ ਨੂੰ ਬੀ. ਐੱਸ. 
ਐੱਫ. ਦੇ ਡੀ. ਆਈ. ਜੀ., ਸੀ. ਐੱਸ. ਡਬਲਿਊ. ਟੀ. ਅਰੁਣ ਕੁਮਾਰ ਤਾਂਬੇ ਨੇ ਬੀ. ਐੱਸ. ਐੱਫ. ਵਲੋਂ ਐਫੀਡੇਵਿਟ ਹਾਈਕੋਰਟ ''ਚ ਫਾਈਲ ਕੀਤਾ। 
ਇਸ ''ਚ ਦੱਸਿਆ ਗਿਆ ਕਿ ਹੈੱਡਕੁਆਰਟਰ ਬੀ. ਐੱਸ. ਐੱਫ., ਡੀ. ਜੀ. ਵਲੋਂ 25 ਅਪ੍ਰੈਲ 2017 ਨੂੰ ਆਦੇਸ਼ ਜਾਰੀ ਹੋਏ ਸਨ, ਜਿਨ੍ਹਾਂ ''ਚ ਤੁਰੰਤ ਇੰਦੌਰ ਮਿਊਜ਼ੀਅਮ ''ਚੋਂ ਹੁਸੈਨੀਵਾਲਾ ਮਿਊਜ਼ੀਅਮ ''ਚ ਪਿਸਤੌਲ ਨੂੰ ਟ੍ਰਾਂਸਫਰ ਕਰਨ ਲਈ ਕਿਹਾ ਗਿਆ ਸੀ, ਜਿੱਥੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਮੈਮੋਰੀਅਲ ਬਣਿਆ ਹੋਇਆ ਹੈ। ਬੀ. ਐੱਸ. ਐੱਫ. ਦੇ ਇਸ ਜਵਾਬ ਦੇ ਬਾਅਦ ਪਟੀਸ਼ਨਰ ਐਡਵੋਕੇਟ ਅਰੋੜਾ ਨੇ ਸੰਤੁਸ਼ਟੀ ਜਤਾਈ, ਜਿਸਦੇ ਬਾਅਦ ਹਾਈਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ।


Related News