ਮਨੁੱਖਤਾ ਦੀ ਸੇਵਾ ਹੀ ਪ੍ਰਭੂ ਦੀ ਸੱਚੀ ਸੇਵਾ ਹੈ : ਸ਼੍ਰੀ ਵਿਜੈ ਚੋਪੜਾ

Monday, June 19, 2017 7:33 AM
ਮਨੁੱਖਤਾ ਦੀ ਸੇਵਾ ਹੀ ਪ੍ਰਭੂ ਦੀ ਸੱਚੀ ਸੇਵਾ ਹੈ : ਸ਼੍ਰੀ ਵਿਜੈ ਚੋਪੜਾ

ਕਪੂਰਥਲਾ, (ਮਲਹੋਤਰਾ)- ਸ਼੍ਰੀਮਣੀ ਮਹੇਸ਼ ਸੇਵਾ ਮੰਡਲ ਵਲੋਂ ਬਾਬਾ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਮਾਰਗ ਬਾਲਟਾਲ ਵਿਖੇ ਸ਼ਹਿਰ ਦੀਆਂ ਸਮੂਹ ਧਾਰਮਿਕ ਸੰਸਥਾਵਾਂ ਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਲਗਾਏ ਜਾ ਰਹੇ 18ਵੇਂ ਭੰਡਾਰੇ ਲਈ ਸ਼ਿਵ ਭਗਤਾਂ ਤੇ ਰਾਸ਼ਨ ਦੇ ਟਰੱਕਾਂ ਦੇ ਕਾਫਲੇ ਨੂੰ ਮੁੱਖ ਮਹਿਮਾਨ ਪਦਮਸ਼੍ਰੀ ਵਿਜੈ ਚੋਪੜਾ ਮੁੱਖ ਸੰਪਾਦਕ ਪੰਜਾਬ ਕੇਸਰੀ ਪੱਤਰ ਸਮੂਹ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸਮਾਗਮ ਦੌਰਾਨ ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਤੇ ਸੀਨੀਅਰ ਭਾਜਪਾ ਨੇਤਾ ਨਰੋਤਮ ਦੇਵ ਰੱਤੀ ਵਿਸ਼ੇਸ਼ ਮਹਿਮਾਨ ਦੇ ਰੂਪ ਹਾਜ਼ਰ ਹੋਏ।
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨ ਵਿਜੈ ਚੋਪੜਾ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਪ੍ਰਮਾਤਮਾ ਦੀ ਸੱਚੀ ਸੇਵਾ ਹੈ। ਉਨ੍ਹਾਂ ਕਿਹਾ ਕਿ ਧੰਨ ਉਹ ਮਾਪੇ ਹਨ, ਜੋ ਆਪਣੇ ਬੱਚਿਆਂ ਨੂੰ ਇਨ੍ਹਾਂ ਹਲਾਤਾਂ 'ਚ ਅੱਤਵਾਦ ਵਾਲੇ ਇਲਾਕੇ ਜੰਮੂ-ਕਸ਼ਮੀਰ 'ਚ ਸ਼ਿਵ ਭਗਤਾਂ ਦੀ ਸੇਵਾ ਕਰਨ ਲਈ ਭੇਜਦੇ ਹਨ। ਉਨ੍ਹਾਂ ਕਿਹਾ ਅਮਰਨਾਥ ਯਾਤਰਾ ਨੇ ਜੰਮੂ-ਕਸ਼ਮੀਰ ਨੂੰ ਹਿੰਦੋਸਤਾਨ ਨਾਲ ਜੋੜ ਕੇ ਰੱਖਿਆ ਹੈ। ਮੰਦਿਰ ਕਮੇਟੀ ਦੇ ਮੈਂਬਰਾਂ ਵਲੋਂ ਪਦਮਸ਼੍ਰੀ ਵਿਜੈ ਚੋਪੜਾ ਨੂੰ ਸਨਮਾਨਿਤ ਕੀਤਾ ਗਿਆ। ਮੰਦਿਰ ਕਮੇਟੀ ਵਲੋਂ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਡੀ. ਐੱਸ. ਪੀ. ਸਬ-ਡਵੀਜ਼ਨ ਗੁਰਮੀਤ ਸਿੰਘ ਤੇ ਇੰਸ. ਹਰਗੁਰਦੇਵ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ 501 ਦੇ ਸ਼੍ਰੀ ਦੁਰਗਾ ਸਤੁਤੀ ਦੇ ਪਾਠ ਕੀਤੇ ਗਏ ਤੇ ਭੋਗ ਪਾਏ ਗਏ। ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਸਮਾਜ ਸੇਵਕ ਸੁਰਿੰਦਰ ਨਾਥ ਮੜ੍ਹੀਆ ਨੇ ਨਿਭਾਈ।
ਇਸ ਮੌਕੇ ਅਸ਼ੋਕ ਅਰੋੜਾ, ਰਾਜਾ ਗੁਰਪ੍ਰੀਤ ਸਿੰਘ, ਸਿਮਰ, ਨੀਤੂ ਖੁੱਲਰ, ਸ਼ਿਵ ਸੈਨਾ (ਬਾਲ ਠਾਕਰੇ) ਦੇ ਸੀਨੀਅਰ ਨੇਤਾ ਜਗਦੀਸ਼ ਕਟਾਰੀਆ, ਵਿਕਾਸ ਗੁਪਤਾ, ਵਿਜੈ ਸ਼ਰਮਾ, ਧਰਮਪਾਲ ਸ਼ਰਮਾ, ਮਨੋਜ ਅਰੋੜਾ, ਜੈ ਪਾਲ ਗੋਇਲ, ਓਂਕਾਰ ਕਾਲੀਆ, ਧਰਮ ਚੰਦ ਸ਼ਰਮਾ, ਸੁਦੇਸ਼ ਸ਼ਰਮਾ, ਧਰਮਪਾਲ ਗਰੋਵਰ, ਅਨਿਲ ਬਹਿਲ, ਮਹਿੰਦਰ ਮਦਾਨ, ਗੁਲਸ਼ਨ ਕਾਲੜਾ, ਸੰਜੀਵ ਬਹਿਲ, ਬਲਦੇਵ ਸਿੰਘ, ਨਰੇਸ਼ ਗੋਸਾਈਂ, ਹਰਬੰਸ ਸਿੰਘ ਵਾਲੀਆ, ਬਲਜੀਤ ਸਿੰਘ ਬਾਜਵਾ, ਅਮਨਦੀਪ ਗੋਲਡੀ, ਕੁਲਦੀਪ ਸ਼ਰਮਾ, ਪ੍ਰਦੀਪ ਜੋਸ਼ੀ, ਪ੍ਰਦੀਪ ਕਾਲੀਆ, ਦੀਪਕ ਮਦਾਨ, ਕਾਲਾ ਪੰਡਿਤ, ਅਨੂਪ ਕਲਹਨ, ਰੋਹਿਤ ਅਗਰਵਾਲ, ਰਜਿੰਦਰ ਕੌੜਾ, ਪਵਨ ਅਗਰਵਾਲ, ਸਵਿਤਾ ਚੌਧਰੀ, ਰਾਜੂ ਕਨੌਜੀਆ, ਚੇਤਨ ਛੁਰੀ, ਸ਼ੁਭਾਸ ਮਕਰੰਦੀ, ਸਵਰਾਜ ਆਨੰਦ, ਦਵਿੰਦਰ ਸ਼ਰਮਾ, ਸਤਨਾਮ ਸਿੰਘ ਬੇਦੀ, ਸੁਦਰਸ਼ਨ ਛਾਬੜਾ, ਵਿੱਕੀ ਅਗਰਵਾਲ, ਨਰਾਇਣ ਦਾਸ, ਸੁਖਵਿੰਦਰ ਸਿੰਘ ਰਾਜੂ, ਸਬ ਇੰਸ. ਸੁਖਵਿੰਦਰ ਸਿੰਘ, ਸੋਨੂੰ ਬਹਿਲ, ਸੰਜੈ ਕੁਮਾਰ ਤਰਲੋਕ ਭੋਲਾ, ਅਗਰਵਾਲ ਪ੍ਰਦੀਪ ਜੋਸ਼ੀ, ਨਰਾਇਣ ਦਾਸ, ਰਿਸ਼ੂ, ਕਰਨ ਕੁਮਾਰ, ਕੁਨਾਲ ਸੂਦ, ਬਿੰਦਰ ਅਗਰਵਾਲ, ਜਤਿਨ ਅਰੋੜਾ, ਮਹਿਲਾ ਕੀਰਤਨ ਮੰਡਲੀ ਦੇ ਮੋਹਿਨੀ ਦੱਤਾ, ਸੀਮਾ ਜੋਸ਼ੀ, ਬਬਲੀ ਧੀਰ, ਓਛਾ ਅਰੋੜਾ, ਵਿਜੈ ਠਾਕੁਰ, ਸੋਨੀਆ ਸ਼ਰਮਾ, ਸੁਨੀਤਾ ਸ਼ਰਮਾ, ਬੇਬੀ ਸ਼ਰਮਾ, ਨਿਰਮਲਾ ਜੱਗੀ, ਰਾਜ, ਰਜੇਸ਼ ਲਾਲ, ਰਮੇਸ਼ ਲਾਲ, ਤਾਰਾ, ਮੁਕੇਸ਼ ਸ਼ਰਮਾ, ਦੇਸ਼ ਰਾਜ, ਗੋਲਡੀ, ਰਮੇਸ਼ ਭਗਤ, ਕਪਿਲ ਅਰੋੜਾ, ਗੀਤਾ ਖਿਲਣ, ਚੰਦਾ ਮਲਹੋਤਰਾ, ਬਿੰਟਾ ਆਨੰਦ, ਜੋਤੀ, ਗਿਰਧਾਰੀ ਲਾਲ, ਰੋਹਨ ਬਹਿਲ, ਜਤਿੰਦਰ ਗੁਪਤਾ, ਮਨੋਜ ਭਸੀਨ ਆਦਿ ਹਾਜ਼ਰ ਹਨ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!