ਐੱਨ. ਆਰ. ਆਈ ਗਿੱਲ ਵੱਲੋਂ ਸਕੂਲ ਕੱਸੋਆਣਾ ਨੂੰ 1 ਲੱਖ ਰੁਪਏ ਭੇਟ

12/12/2017 3:46:27 PM

ਜ਼ੀਰਾ (ਅਕਾਲੀਆਂ ਵਾਲਾ) - ਸਰਕਾਰੀ ਪ੍ਰਾਇਮਰੀ ਸਕੂਲ ਕੱਸੋਆਣਾ ਦੇ ਵਿਹੜੇ 'ਚ ਪਹੁੰਚ ਕੇ ਐੱਨ. ਆਰ. ਆਈ. ਮਹਿੰਦਰ ਸਿੰਘ ਗਿੱਲ ਸਪੁੱਤਰ ਬਹਾਦਰ ਸਿੰਘ ਗਿੱਲ ਵਾਸੀ ਕੱਸੋਆਣਾ ਵਲੋਂ ਸਕੂਲ ਦੇ ਵਿਕਾਸ ਲਈ 1 ਲੱਖ ਰੁਪਏ ਦੀ ਰਾਸ਼ੀ ਦਾਨ ਕੀਤੀ ਗਈ। ਇਸ ਮੌਕੇ ਉਨਾਂ ਦੇ ਸਕੂਲ ਸਟਾਫ਼ ਵਲੋਂ ਸਕੂਲ ਦੇ ਕੀਤੇ ਗਏ ਵਿਕਾਸ 'ਤੇ ਖੁਸ਼ੀ ਪ੍ਰਗਟ ਕੀਤੀ ਅਤੇ ਉਨ੍ਹਾਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਰਪੰਚ ਸੁਰਜੀਤ ਸਿੰਘ ਗਿੱਲ, ਪ੍ਰਤਾਪ ਸਿੰਘ ਸੰਧੂ, ਮੈਬਰ ਗੁਰਮੇਲ ਸਿੰਘ, ਚੇਅਰਮੈਨ ਕੰਵਲਜੀਤ ਸਿੰਘ, ਹਰਜਿੰਦਰ ਸਿੰਘ ਗਿੱਲ ਆਸਟ੍ਰੇਲੀਆ, ਬਲਜੀਤ ਸਿੰਘ, ਜਸਵਿੰਦਰ ਸਿੰਘ, ਸੁਖਵੰਤ ਸਿੰਘ, ਸੀ. ਐੱਚ. ਟੀ ਵਿਜੇ ਨਰੂਲਾ, ਮੈਡਮ ਪ੍ਰਿਤਪਾਲ ਕੌਰ, ਮੈਡਮ ਆਰਤੀ ਅਤੇ ਮੈਡਮ ਬਲਜਿੰਦਰ ਕੋਰ ਆਦਿ ਹਾਜ਼ਰ ਸਲ। ਸਮੂਹ ਸਟਾਫ਼ ਵਲੋ ਮਹਿੰਦਰ ਸਿੰਘ ਗਿੱਲ ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੀ ਸਾਡਾ ਸਕੂਲ ਲਗਾਤਾਰ ਤਰੱਕੀ ਕਰ ਰਿਹਾ ਹੈ।


Related News