ਤਰੱਕੀਆਂ ''ਚ ਰਾਖਵੇਂਕਰਨ ਦੀ ਪਾਲਸੀ ਨੂੰ ਅੱਖੋਂ-ਪਰੋਖੇ ਨਾ ਕਰੇ ਸਕਰਾਰ

12/11/2017 5:05:52 PM

ਬੁਢਲਾਡਾ (ਬਾਂਸਲ) : ਐੱਸ ਸੀ/ਬੀ.ਸੀ ਵਰਗ ਦੇ ਮੁਲਾਜ਼ਮਾ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਦੇ ਵਿਰੋਧ 'ਚ ਵਿਚਾਰ ਵਟਾਦਰਾ ਕਰਨ ਲਈ ਐੱਸ ਸੀ/ਬੀ ਸੀ ਅਧਿਆਪਕ ਯੂਨੀਅਨ ਪੰਜਾਬ ਬਲਾਕ ਬੁਢਲਾਡਾ ਦੀ ਮੀਟਿੰਗ ਬਲਾਕ ਪ੍ਰਧਾਨ ਜੁਗਰਾਜ ਸਿੰਘ ਦੀ ਪ੍ਰਧਾਨਗੀ ਹੇਠ ਸ੍ਰੀ ਗੁਰੂ ਰਵੀਦਾਸ ਗੁਰੂਦੁਆਰਾ ਵਿਖੇ ਹੋਈ|ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜੱਥੇਬੰਦੀ ਦੇ ਜ਼ਿਲਾ ਚੀਫ ਆਰਗੇਨਾਈਜ਼ਰ ਬਲਜੀਤ ਸਿੰਘ ਖੀਵਾ ਨੇ ਜੱਥੇਬੰਦੀ ਦੀ ਪੰਜਾਬ ਬਾਡੀ ਵੱਲੋ 24 ਦਸੰਬਰ ਨੂੰ ਪੰਜਾਬ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਕੋਠੀ ਦਾ ਘਿਰਾਓ ਕਰਨ ਸਬੰਧੀ ਉਲੀਕੇ ਪ੍ਰੋਗਰਾਮ 'ਚ ਵੱਧ ਤੋ ਵੱਧ ਸ਼ਾਮਲ ਹੋਣ ਲਈ ਕਿਹਾ।|ਜੱਥੇਬੰਦੀ ਦੇ ਜ਼ਿਲਾ ਪ੍ਰਧਾਨ ਵਿਜੈ ਕੁਮਾਰ ਨੇ ਕਿਹਾ ਕਿ ਪਿਛਲੇ ਦਿਨੀਂ ਜੋ ਪ੍ਰਿੰਸੀਪਲ ਦੀਆਂ ਅਤੇ ਐੱਚ. ਟੀ ਅਤੇ ਸੀ.ਐੱਚ.ਟੀ ਆਦਿ ਦੀਆ ਤਰੱਕੀਆਂ 'ਚ ਰਿਜ਼ਰਵੇਸ਼ਨ ਪਾਲਸੀ ਅੱਖੋ-ਪਰੋਖੇ ਕੀਤਾ ਗਿਆ ਹੈ,|ਜਿਸਦਾ ਪੰਜਾਬ ਦੇ ਐਸ.ਸੀ/ਬੀ.ਸੀ. ਵਰਗ ਦੇ ਮੁਲਾਜ਼ਮਾਂ 'ਚ ਬਹੁਤ ਰੋਸ ਪਾਇਆ ਜਾ ਰਿਹਾ ਹੈ।|ਇਸ ਮੌਕੇ ਰਣਜੀਤ ਸਿੰਘ ਕੁਲਾਣਾ ਅਤੇ ਜਰਨੈਲ ਸਿੰਘ ਨੇ ਸਰਕਾਰ ਤੋ ਮੰਗ ਕੀਤੀ ਕਿ ਪੰਜਾਬ 'ਚ 85ਵੀਂ ਸੋਧ ਲਾਗੂ ਕੀਤੀ ਜਾਵੇ ਅਤੇ ਰੋਸਟਰ ਅਨੁਸਾਰ ਤਰੱਕੀਆਂ ਕੀਤੀਆਂ ਜਾਣ ਅਤੇ ਬੈਕਲਾਗ ਪੂਰਾ ਕੀਤਾ ਜਾਵੇ। ਬਲਾਕ ਬਰੇਟਾ ਦੇ ਪ੍ਰਧਾਨ ਜਸਵਿੰਦਰ ਸਿੰਘ ਨੇ ਕਿਹਾ ਕਿ ਮਿਡ-ਡੇ ਮੀਲ ਦੀ ਅਡਵਾਂਸ ਰਕਮ ਜਲਦੀ ਜਾਰੀ ਕੀਤੀ ਜਾਵੇ। ਇਸ ਮੌਕੇ ਪਵਿੰਦਰ ਕੁਮਾਰ, ਹਰਮੇਲ ਸਿੰਘ, ਅਮਰੀਕ ਸਿੰਘ, ਦਰਸ਼ਨ ਸਿੰਘ ਗੁਰਨੇ, ਅੰਮ੍ਰਿਤਪਾਲ ਗੁਰਨੇ, ਗਰਮੇਲ ਸਿੰਘ, ਸੁਖਪਾਲ ਸਿੰਘ, ਚਮਕੌਰ ਸਿੰਘ, ਗੁਰਮੀਤ ਸਿੰਘ, ਪ੍ਰਵੀਨ ਕੁਮਾਰ, ਬੂਟਾ ਸਿੰਘ ਭੀਖੀ, ਅਮਨਦੀਪ ਸਿੰਘ, ਦਰਸ਼ਨ ਮੱਲ ਸਿੰਘ ਵਾਲਾ ਅਤੇ ਗੁਰਮੇਲ ਸਿੰਘ ਸੀਨੀਅਰ ਮੀਤ ਪ੍ਰਧਾਨ ਆਦਿ ਹਾਜ਼ਰ ਸਨ।


Related News