ਸਰਵ ਧਰਮ ਸੰਮੇਲਨ : ਪ੍ਰਭੂ ਭਗਤੀ ਦੇ ਨਾਲ ਆਪਸੀ ਭਾਈਚਾਰੇ ਤੇ ਏਕਤਾ ਦਾ ਦਿੱਤਾ ਸੰਦੇਸ਼

08/17/2017 9:21:23 PM

ਜਗਰਾਓਂ— ਸਵਾਮੀ ਗੰਗਾ ਦਾਸ ਭੂਰੀਵਾਲਿਆਂ ਦੀ ਯਾਦ 'ਚ ਹਰ ਸਾਲ ਦੀ ਤਰ੍ਹਾਂ ਤਲਵੰਡੀ ਖੁਰਦ 'ਚ ਸਰਵ ਧਰਮ ਸੰਮੇਲਨ ਕਰਵਾਇਆ ਗਿਆ। ਸੰਮੇਲਨ 'ਚ ਵੱਖ-ਵੱਖ ਧਰਮਾਂ ਤੇ ਸੰਪ੍ਰਦਾਵਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ ਤੇ ਦੁਨੀਆ ਨੂੰ ਆਪਸੀ ਭਾਈਚਾਰੇ ਤੇ ਏਕਤਾ ਦੇ ਨਾਲ-ਨਾਲ ਪ੍ਰਭੂ ਭਗਤੀ ਦਾ ਸੰਦੇਸ਼ ਦਿੱਤਾ।
ਐੱਸ. ਜੀ. ਬੀ. ਇੰਟਰਨੈਸ਼ਨਲ ਫਾਊਂਡੇਸ਼ਨ ਸਵਾਮੀ ਗੰਗਾ ਨੰਦ ਭੂਰੀਵਾਲੇ ਟਰੱਸਟ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸੰਮੇਲਨ 'ਚ ਸ਼ਾਮਲ ਹੋਣ ਵਾਲੇ ਸੰਤਾਂ-ਮਹਾਪੁਰਸ਼ਾਂ ਦੀ ਪੂਜਾ ਕਰ ਦਾਨ-ਦਕਸ਼ਨਾਂ ਵੀ ਦਿੱਤੀ ਗਈ। ਧਰਮ ਪ੍ਰਚਾਰ ਦੇ ਨਾਲ-ਨਾਲ ਸਵਾਮੀ ਗੰਗਾ ਨੰਦ ਭੂਰੀਵਾਲੇ ਟਰੱਸਟ ਵਲੋਂ ਲਾਵਾਰਿਸ ਬੱਚਿਆਂ ਦੀ ਸਾਂਭ-ਸੰਭਾਲ ਵੀ ਕੀਤੀ ਜਾਂਦੀ ਹੈ।


Related News