ਚੰਡੀਗੜ੍ਹ ''ਚ ਹੋਏ ਸਰਪੰਚ ਕਤਲ ਕਾਂਡ ''ਚ ਕਾਤਲਾਂ ਤਕ ਨਹੀਂ ਪਹੁੰਚ ਸਕੀ ਪੁਲਸ, ਹੁਣ ਚੁੱਕੇਗੀ ਇਹ ਕਦਮ

07/23/2017 7:35:12 PM

ਚੰਡੀਗੜ੍ਹ (ਸੁਸ਼ੀਲ)— ਚੰਡੀਗੜ੍ਹ ਪੁਲਸ ਹੱਤਿਆ ਦੇ ਜਿਹੜੇ ਮਾਮਲਿਆਂ ਵਿਚ ਹਤਿਆਰਿਆਂ ਨੂੰ ਫੜ ਨਹੀਂ ਪਾਉਂਦੀ, ਉਨ੍ਹਾਂ ਨੂੰ ਭਗੌੜੇ ਐਲਾਨ ਕਰਵਾ ਕੇ ਪੱਲਾ ਝਾੜ ਲੈਂਦੀ ਹੈ। ਹੁਸ਼ਿਆਰਪੁਰ ਦੇ ਪਿੰਡ ਖੁਰਦਾ ਦੇ ਸਰਪੰਚ ਸਤਨਾਮ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਫੜੇ ਗਏ ਅਰਸ਼ਦੀਪ ਅਤੇ ਤੀਰਥ ਨੂੰ ਪੁਲਸ ਡਿਸਚਾਰਜ ਕਰਵਾਉਣ ਦੇ ਬਾਅਦ ਫਰਾਰ ਹਤਿਆਰਿਆਂ ਨੂੰ ਫੜਨ ਦੀ ਬਜਾਏ ਭਗੌੜੇ ਐਲਾਨ ਕਰਵਾ ਕੇ ਆਪਣਾ ਪੱਲਾ ਝਾੜਨ ਲਈ ਤਿਆਰ ਹੋ ਗਈ ਹੈ। ਇਸ ਲਈ ਚੰਡੀਗੜ੍ਹ ਪੁਲਸ ਨੇ ਹਤਿਅਰੇ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ, ਹਰਜਿੰਦਰ ਸਿੰਘ ਉਰਫ ਅਕਾਸ਼ ਅਤੇ ਹਰਜਿੰਦਰ ਸਿੰਘ ਉਰਫ ਰਿੰਡਾ ਨੂੰ ਭਗੌੜੇ ਐਲਾਨ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਲਦੀ ਹੀ ਪੁਲਸ ਸਤਨਾਮ ਸਿੰਘ ਦੇ ਹਤਿਆਰਿਆਂ ਨੂੰ ਭਗੌੜੇ ਐਲਾਨ ਕਰਵਾਉਣ ਲਈ ਅਦਾਲਤ ਵਿਚ ਅਰਜ਼ੀ ਦਾਇਰ ਕਰੇਗੀ।
ਹਿਮਾਚਲ ਦੇ ਮੁੱਖ ਮੰਤਰੀ ਦੀ ਪਤਨੀ ਦੇ ਭਤੀਜੇ ਅਕਾਂਕਸ਼ ਨੂੰ ਬੀ. ਐੱਮ. ਡਬਲਯੂ. ਗੱਡੀ ਨਾਲ ਕੁਚਲਣ ਵਾਲੇ ਫਰਾਰ ਬਲਰਾਜ ਸਿੰਘ ਰੰਧਾਵਾ ਨੂੰ ਜਦੋਂ ਸੈਕਟਰ-3 ਥਾਣਾ ਪੁਲਸ ਫੜ ਨਹੀਂ ਸਕੀ ਤਾਂ ਪੁਲਸ ਨੇ ਉਸ ਨੂੰ ਅਦਾਲਤ ਤੋਂ ਭਗੌੜਾ ਐਲਾਨ ਕਰਵਾ ਦਿੱਤਾ ਸੀ। ਉਧਰ ਡੀ. ਐੱਸ. ਪੀ. ਸਾਊਥ ਦੀਪਕ ਯਾਦਵ ਨੇ ਦੱਸਿਆ ਕਿ ਸਤਨਾਮ ਸਿੰਘ ਦੇ ਹਤਿਆਰਿਆਂ ਨੂੰ ਪੁਲਸ ਜਲਦੀ ਹੀ ਭਗੌੜੇ ਐਲਾਨ ਕਰਵਾ ਕੇ ਕਾਰਵਾਈ ਸ਼ੁਰੂ ਕਰੇਗੀ।


Related News