ਸੰਤ ਈਸਰ ਸਿੰਘ ਅਕੈਡਮੀ ਰਾੜਾ ਸਾਹਿਬ ਨੇ ਜਿੱਤਿਆ ਮੰਡੋੜ ਕਬੱਡੀ ਕੱਪ

12/04/2017 3:32:05 AM

ਰੱਖੜਾ (ਰਾਣਾ)- ਪਿੰਡਾਂ ਵਿਚੋਂ ਅਲੋਪ ਹੋ ਰਹੀ ਖੇਡ ਕਬੱਡੀ ਨੂੰ ਮੁੜ ਤੋਂ ਪ੍ਰਫੁੱਲਿਤ ਕਰਨ ਲਈ ਬਾਬਾ ਬਾਲਕ ਨਾਥ ਰੈਸਲਿੰਗ ਅਕੈਡਮੀ, ਐੱਨ. ਆਰ. ਆਈ. ਪੰਜਾਬੀਆਂ ਤੇ ਸਮੂਹ ਗ੍ਰਾਮ ਪੰਚਾਇਤ ਪਿੰਡ ਮੰਡੋੜ ਵਾਸੀਆਂ ਵੱਲੋਂ ਵਿਸ਼ਾਲ ਕਬੱਡੀ ਕੱਪ ਦਾ ਆਯੋਜਨ ਕੀਤਾ ਗਿਆ। ਇਸ ਵਿਚ ਪੰਜਾਬ ਦੀਆਂ ਨਾਮਵਰ 8 ਅਕੈਡਮੀ ਦੀਆਂ ਟੀਮਾਂ ਦੇ ਕਬੱਡੀ ਖਿਡਾਰੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਕਬੱਡੀ ਕੱਪ ਦਾ ਉਦਘਾਟਨ ਅਕਾਲੀ ਦਲ ਦੇ ਧੂਰੀ ਹਲਕਾ ਇੰਚਾਰਜ ਤੇ ਪ੍ਰੀਤ ਐਗਰੋ ਦੇ ਐੱਮ. ਡੀ. ਹਰੀ ਸਿੰਘ ਵੱਲੋਂ ਕੀਤਾ ਗਿਆ। ਇਨ੍ਹਾਂ ਸਮੁੱਚੀ ਕਬੱਡੀ ਦੀਆਂ ਟੀਮਾਂ ਦੀ ਅਗਵਾਈ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਆਗੂ ਸੁਰਿੰਦਰਪਾਲ ਸਿੰਘ ਸੋਨੀ ਕਾਲਕ ਅਤੇ ਮੱਖਣ ਚੜਿੱਕ ਕਰ ਰਹੇ ਸਨ। 
ਦਿਨ ਭਰ ਦੇ ਖੇਡ ਮੁਕਾਬਲਿਆਂ ਵਿਚ ਫਾਈਨਲ ਦਾ ਮੈਚ ਐੱਨ. ਆਰ. ਆਈ. ਕਲੱਬ ਨਕੋਦਰ ਤੇ ਸੰਤ ਬਾਬਾ ਈਸਰ ਸਿੰਘ ਅਕੈਡਮੀ ਰਾੜਾ ਸਾਹਿਬ ਦੀਆਂ ਟੀਮਾਂ ਵਿਚਕਾਰ ਹੋਇਆ। ਜੱਦੋ-ਜਹਿਦ ਮਗਰੋਂ ਰਾੜਾ ਸਾਹਿਬ ਅਕੈਡਮੀ ਨੇ ਮੰਡੋੜ ਕਬੱਡੀ ਕੱਪ ਦਾ ਤਾਜ ਹਾਸਲ ਕਰਨ ਵਿਚ ਵੱਡੀ ਸਫਲਤਾ ਪ੍ਰਾਪਤ ਕੀਤੀ। ਹਰਮੇਲ ਸਿੰਘ ਕਾਲਾ ਆਗੂ ਰੈਸਲਿੰਗ ਅਕੈਡਮੀ ਮੰਡੋੜ ਦੀ ਰਹਿਨੁਮਾਈ ਹੇਠ ਕੁਸ਼ਤੀ ਦੰਗਲ ਵੀ ਕਰਵਾਇਆ ਗਿਆ, ਜਿਸ ਵਿਚ 30 ਨਾਮੀ ਪਹਿਲਵਾਨਾਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ। ਇਸ ਕਬੱਡੀ ਕੱਪ ਵਿਚ ਭੋਲਾ ਧਨੌਰੀ ਤੇ ਗੀਤਾ ਝੰਡੀ ਕ੍ਰਮਵਾਰ ਸਰਬੋਤਮ ਧਾਵੀ ਤੇ ਜਾਫੀ ਬਣੇ। 
ਜੇਤੂ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ ਪ੍ਰੀਤ ਐਗਰੋ ਇੰਡਸਟਰੀ ਨਾਭਾ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਵੱਲੋਂ ਕੀਤੀ ਗਈ। ਇਸ ਦੌਰਾਨ ਵਿਸ਼ੇਸ਼ ਤੌਰ 'ਤੇ ਅਕਾਲੀ ਦਲ ਦੇ ਸਾਬਕਾ ਜ਼ਿਲਾ ਪ੍ਰਧਾਨ ਰਣਧੀਰ ਸਿੰਘ ਰੱਖੜਾ, ਬਲਵਿੰਦਰ ਸਿੰਘ ਭੂੰਦੜ, ਬਲਵਿੰਦਰ ਸਿੰਘ ਬਾਰਨ, ਪਰਮਜੀਤ ਸਿੰਘ ਖੱਟੜਾ, ਹਰਮੇਲ ਸਿੰਘ ਕਾਲਾ ਪਹਿਲਵਾਨ, ਬਲਜਿੰਦਰ ਸਿੰਘ ਸਰਪੰਚ ਭੋਲਾ ਮੰਡੌੜ, ਪ੍ਰਿੰ. ਜਸਪਾਲ ਸਿੰਘ ਤੇ ਜਿੰਦਰ ਭੜੋ ਹਾਜ਼ਰ ਸਨ। ਨਾਮੀ ਪਹਿਲਵਾਨ ਹਰਵਿੰਦਰ ਆਲਮਗੀਰ, ਪ੍ਰਸਿੱਧ ਕਾਮੇਡੀ ਕਿੰਗ ਭਜਨਾ ਅਮਲੀ, ਸੁਮਨ ਸੰਤੀ ਤੇ ਥਾਣਾ ਬਖਸ਼ੀਵਾਲ ਦੇ ਇੰਚਾਰਜ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। 
ਇਸ ਦੌਰਾਨ ਸੰਬੋਧਨ ਕਰਦਿਆਂ ਐੱਮ. ਡੀ. ਹਰੀ ਸਿੰਘ ਤੇ ਡਾਇਰੈਕਟਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਕਬੱਡੀ ਕੱਪ ਪਿੰਡ ਮੰਡੋੜ ਦੀ ਧਰਤੀ 'ਤੇ ਹੁੰਦਾ ਰਹੇਗਾ ਤਾਂ ਜੋ ਭਵਿੱਖ ਵਿਚ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜ ਕੇ ਨਸ਼ਿਆਂ ਵਾਲੇ ਪਾਸੇ ਤੋਂ ਹਟਾਇਆ ਜਾ ਸਕੇ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਖੇਡਾਂ ਵਿਚ ਭਾਗ ਲੈਣ ਤਾਂ ਜੋ ਸਰੀਰ ਤੰਦਰੁਸਤ ਅਤੇ ਚੁਸਤ-ਫੁਰਤ ਰਹਿ ਸਕੇ। ਕਬੱਡੀ ਕੱਪ ਵਿਚ ਰੱਖੜਾ ਸਕੂਲ ਦੀਆਂ ਕਬੱਡੀ ਖਿਡਾਰਨਾਂ ਤੇ ਤਿੰਨ ਲੜਕੀਆਂ ਦੀਆਂ ਕਬੱਡੀ ਟੀਮਾਂ ਨੇ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। 
ਇਸ ਮੌਕੇ ਕਰਮਜੀਤ ਸਿੰਘ ਰੱਖੜਾ, ਤਰਲੋਚਨ ਸਿੰਘ ਰੱਖੜਾ, ਇੰਦਰਜੀਤ ਸਿੰਘ ਰੱਖੜਾ, ਲੱਖੀ ਨਾਭਾ, ਹਰਿੰਦਰ ਸਿੰਘ ਡੀ. ਪੀ. ਈ., ਮੋਹਨ ਯੋਧਾ, ਕਾਕਾ ਕੈਨੇਡਾ, ਪ੍ਰਿੰਸ ਆਸਟ੍ਰੇਲੀਆ, ਗੁਰਜੰਟ ਆਸਟ੍ਰੇਲੀਆ, ਸੋਮ ਸਿੰਘ ਸਰਪੰਚ, ਲਖਵੀਰ ਸਿੰਘ ਪੰਚ, ਹਰਪ੍ਰੀਤ ਸਿੰਘ ਮੰਡੋੜ, ਰਣਜੀਤ ਸਿੰਘ ਜੀਤਾ, ਮਨਜੀਤ ਕੁੱਕੀ, ਹਰਨਾਇਬ ਬਾਵਾ ਤੇ ਸਤਿਗੁਰ ਸਿੰਘ ਗੁਰੀ, ਹਰਜਿੰਦਰ ਕੌਰ, ਹਰਵਿੰਦਰ ਸਿੰਘ ਧੰਗੇੜਾ, ਭਗਵਾਨ ਦਾਸ ਗੁਪਤਾ, ਸੱਤਪਾਲ ਖਡਿਆਲ, ਗੁਰਪ੍ਰੀਤ ਬੇਰ ਕਲਾਂ, ਬਿੱੱਲਾ ਲਲਤੋਂ ਤੇ ਇਕਬਾਲ ਗਾਲਿਬ ਮੌਜੂਦ ਸਨ।


Related News