ਸੰਤ ਬਾਬਾ ਸੁਰਿੰਦਰ ਸਿੰਘ ਟਾਹਲੀ ਸਾਹਿਬ ਵਾਲਿਆਂ ਨੇ ਸ਼੍ਰੋਮਣੀ ਕਮੇਟੀ ਉਮੀਦਵਾਰ ਵੱਜੋਂ ਆਪਣੀ ਦਾਅਵੇਦਾਰੀ ਦਾ ਕੀਤਾ ਐਲਾਨ

12/12/2017 5:28:49 PM

ਚੌਕ ਮਹਿਤਾ (ਕੈਪਟਨ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅਗਾਮੀ ਚੋਣਾਂ ਕਰਵਾਉਣ ਸਬੰਧੀ ਭਾਵੇਂ ਕੋਈ ਸਮਾਂ ਨਿਸ਼ਚਿਤ ਨਹੀਂ ਹੈ ਪਰ ਕੁਝ ਚਾਹਵਾਨ ਸਖਸ਼ੀਅਤਾਂ ਨੇ ਪਹਿਲ ਕਦਮੀ ਕਰਦਿਆਂ ਕਮਰ-ਕੱਸੇ ਕਰਨੇ ਸ਼ੁਰੂ ਕਰ ਦਿੱਤੇ ਹਨ। ਮੰਗਲਵਾਰ ਇਥੇ ਸ਼੍ਰੋਮਣੀ ਕਮੇਟੀ ਹਲਕਾ ਮੱਤੇਵਾਲ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਦੀ ਹੋਈ ਇੱਕ ਵਿਸ਼ੇਸ਼ ਇਕੱਤਰਤਾ ਦੌਰਾਨ ਸੰਤ ਬਾਬਾ ਸੁਰਿੰਦਰ ਸਿੰਘ ਟਾਹਲੀ ਸਾਹਿਬ ਵਾਲਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅਗਾਮੀ ਚੋਣਾਂ ਲਈ ਹਲਕਾ (ਮੱਤੇਵਾਲ) ਤੋਂ ਸ਼੍ਰੋਮਣੀ ਕਮੇਟੀ ਉਮੀਦਵਾਰ ਵੱਜੋਂ ਚੋਣ ਲੜਨ ਲਈ ਆਪਣੀ ਦਾਅਵੇਦਾਰੀ ਦਾ ਐਲਾਨ ਦਿੱਤਾ ਹੈ। ਇਸ ਸਮੇਂ ਇਕੱਤਰ ਹੋਈਆਂ ਨਾਮਵਰ ਸਖਸ਼ੀਅਤਾਂ ਨੇ ਕਿਹਾ ਕਿ ਸਮੁੱਚਾ ਹਲਕਾ ਸੰਤ ਬਾਬਾ ਸੁਰਿੰਦਰ ਸਿੰਘ ਪ੍ਰਤੀ ਅਥਾਹ ਪਿਆਰ ਤੇ ਦ੍ਰਿੜ ਵਿਸ਼ਵਾਸ਼ ਦਾ ਪ੍ਰਗਟਾਵਾ ਕਰਦਾ ਹੈ, ਉਨ੍ਹਾਂ•ਬਾਬਾ ਜੀ ਦਾ ਹਰ ਪੱਖੋਂ ਡੱਟਵਾਂ ਸਾਥ ਦੇਣ ਦਾ ਪੂਰਨ ਭਰੋਸਾ ਦਿੱਤਾ। ਇਥੇ ਦੱਸਣਯੋਗ ਹੈ ਕਿ ਸਬੰਧਤ ਹਲਕੇ ਤੋਂ ਐਡਵੋਕੇਟ ਭਗਵੰਤ ਸਿੰਘ ਸਿਅਲਕਾ ਸ਼੍ਰੋਮਣੀ ਕਮੇਟੀ ਮੈਂਬਰ ਵੱਜੋਂ ਸੇਵਾਵਾਂ ਨਿਭਾ ਰਹੇ ਹਨ। ਇਸ ਮੌਕੇ ਜਥੇਦਾਰ ਗੁਰਮੀਤ ਸਿੰਘ ਮੱਤੇਵਾਲ, ਜਥੇਦਾਰ ਬਲਜੀਤ ਸਿੰਘ ਖਿੱਦੋਵਾਲੀ ਸਾਬਕਾ ਸਰਪੰਚ, ਬਲਾਕ ਪ੍ਰਧਾਨ ਅਜੈਬ ਸਿੰਘ, ਕੁਲਦੀਪ ਸਿੰਘ, ਤਰਲੋਚਨ ਸਿੰਘ ਨਿੱਬਰਵਿੰਡ, ਲਖਵਿੰਦਰ ਸਿੰਘ ਟਾਹਲੀ ਸਾਹਿਬ, ਜਥੇਦਾਰ ਸਤਨਾਮ ਸਿੰਘ ਖਿੱਦੋਵਾਲੀ, ਜਥੇਦਾਰ ਨਿਰਮਲ ਸਿੰਘ ਨਿਹੰਗ, ਸਤਨਾਮ ਸਿੰਘ ਨਿੱਬਰਵਿੰਡ, ਜਗਤਾਰ ਸਿੰਘ ਨਿੱਬਰਵਿੰਡ, ਪੰਜਾਬ ਸਿੰਘ ਰਾਮਦਿਵਾਲੀ, ਲਖਵਿੰਦਰ ਸਿੰਘ, ਮੁਖਤਾਰ ਸਿੰਘ ਖਾਸੀ, ਜਸਵੰਤ ਸਿੰਘ ਦਿਵਾਨੀਵਾਲ, ਰਾਮ ਸਿੰਘ, ਚੈਂਚਲ ਸਿੰਘ, ਸੰਤੋਖ ਸਿੰਘ ਟਾਹਲੀ ਸਾਹਿਬ, ਜਥੇਦਾਰ ਸਤਨਾਮ ਸਿੰਘ ਨਿਹੰਗ, ਨੰਬਰਦਾਰ ਸੰਤੋਖ ਸਿੰਘ, ਸਰਦੂਲ ਸਿੰਘ ਰਾਮਦਿਵਾਲੀ, ਗੁਰਦਿਆਲ ਸਿੰਘ ਸੂਰੋਪੱਡਾ, ਮਹਿੰਦਰ ਸਿੰਘ, ਅਮਰੀਕ ਸਿੰਘ, ਧਰਮ ਸਿੰਘ ਟਾਹਲੀ ਸਾਹਿਬ, ਸ਼ਮਸ਼ੇਰ ਸਿੰਘ ਖਿੱਦੋਵਾਲੀ, ਸਾਬਕਾ ਸਰਪੰਚ ਬਖਸ਼ੀਸ਼ ਸਿੰਘ, ਜਥੇਦਾਰ ਬਖਸ਼ੀਸ਼ ਸਿੰਘ ਮਹਿਤਾ, ਅਮਰੀਕ ਸਿੰਘ, ਜਥੇਦਾਰ ਸੁੱਚਾ ਸਿੰਘ ਮਹਿਤਾ, ਹਰਦੀਪ ਸਿੰਘ ਮਹਿਤਾ, ਹਰਪਾਲ ਸਿੰਘ ਖਿੱਦੋਵਾਲੀ, ਸੁਖਜੀਤ ਸਿੰਘ ਪੀਰੋਵਾਲੀ, ਦਰਸ਼ਨ ਕੌਰ ਖਿੱਦੋਵਾਲੀ, ਜਸਪਾਲ ਕੌਰ, ਸ਼ਰਨਬੀਰ ਕੌਰ, ਸੁਖਬੀਰ ਕੌਰ ਆਦਿ ਹਾਜ਼ਰ ਸਨ।


Related News