ਜ਼ਿਲਾ ਫੂਡ ਵਿਭਾਗ ਦੀ ਟੀਮ ਨੇ ਭਰੇ 7 ਸ਼ੱਕੀ ਖਾਧ-ਪਦਾਰਥਾਂ ਦੇ ਸੈਂਪਲ

08/18/2017 6:19:39 AM

ਮੋਗਾ  (ਸੰਦੀਪ) - ਜ਼ਿਲੇ ਦੇ ਲੋਕਾਂ ਨੂੰ ਵਧੀਆ ਅਤੇ ਸਹੀ ਮਾਣਕਾਂ ਦੇ ਆਧਾਰ 'ਤੇ ਤਿਆਰ ਕੀਤੀਆਂ ਗਈਆਂ ਖਾਧ-ਪਦਾਰਥਾਂ ਵਾਲੀਆਂ ਵਸਤੂਆਂ ਮੁਹੱਈਆ ਕਰਵਾਉਣ ਦੇ ਟੀਚੇ ਨੂੰ ਲੈ ਕੇ ਜ਼ਿਲਾ ਫੂਡ ਬ੍ਰਾਂਚ ਦੀ ਟੀਮ ਵੱਲੋਂ ਐਡੀਸ਼ਨਲ ਫੂਡ ਸੇਫਟੀ ਕਮਿਸ਼ਨਰ ਮੈਡਮ ਹਰਪ੍ਰੀਤ ਕੌਰ ਅਤੇ ਜ਼ਿਲਾ ਫੂਡ ਸੇਫਟੀ ਅਫਸਰ ਅਭਿਨਵ ਖੋਸਲਾ ਸਮੇਤ ਦੀਵਾਨ ਸਿੰਘ ਅਤੇ ਟੀਮ ਦੇ ਮੈਂਬਰਾਂ ਨਾਲ ਨਜ਼ਦੀਕੀ ਪਿੰਡ ਲੌਹਾਰਾ ਅਤੇ ਕਸਬਾ ਕੋਟ ਈਸੇ ਖਾਂ ਦੀਆਂ ਵੱਖ-ਵੱਖ ਖਾਧ-ਪਦਾਰਥਾਂ ਵਾਲੀਆਂ ਦੁਕਾਨਾਂ 'ਤੇ ਛਾਪੇਮਾਰੀ ਕਰ ਕੇ ਚੈਕਿੰਗ ਕੀਤੀ, ਜਿਸ ਦੌਰਾਨ ਟੀਮ ਨੇ 7 ਸ਼ੱਕੀ ਉਕਤ ਵਸਤਾਂ ਦੇ ਸੈਂਪਲ ਭਰੇ।
ਜ਼ਿਲਾ ਫੂਡ ਸੇਫਟੀ ਅਫਸਰ ਅਭਿਨਵ ਖੋਸਲਾ ਅਨੁਸਾਰ ਟੀਮ ਵੱਲੋਂ ਪਿੰਡ ਲੌਹਾਰਾ ਦੀਆਂ ਵੱਖ-ਵੱਖ ਦੁਕਾਨਾਂ ਤੋਂ ਸ਼ੱਕੀ ਲੱਡੂਆਂ, ਖੋਏ ਵਾਲੀ ਬਰਫੀ, ਵੇਸਣ, ਪਨੀਰ, ਦੇਸੀ ਘਿਓ ਆਦਿ ਦੇ ਸੈਂਪਲ ਭਰੇ ਗਏ ਲਏ ਹਨ। ਅਧਿਕਾਰੀਆਂ ਵੱਲੋਂ ਦੁਕਾਨਦਾਰਾਂ ਨੂੰ ਮਿਲਾਵਟੀ ਖਾਧ-ਪਦਾਰਥਾਂ ਵਾਲੀਆਂ ਵਸਤੂਆਂ ਨਾ ਵੇਚਣ ਦੀ ਸਖਤ ਚਿਤਾਵਨੀ ਵੀ ਦਿੱਤੀ ਗਈ ਹੈ।


Related News