ਸਾਂਪਲਾ ਨੇ ਸਿੱਧੂ ਦੀ ਸ਼ਬਦਾਵਲੀ ਨੂੰ ਦੱਸਿਆ ਫਰਸਟ੍ਰੇਸ਼ਨ, ''ਬਾਦਲਾਂ ਦੀ ਹੱਟੀ'' ਦਾ ਵੀ ਦਿੱਤਾ ਜਵਾਬ (ਵੀਡੀਓ)

06/22/2017 12:19:47 PM

ਹੁਸ਼ਿਆਰਪੁਰ— ਕਾਂਗਰਸੀ ਵਿਧਾਇਕ ਰਾਜਾ ਵੜਿੰਗ ਵਲੋਂ ਵਿਧਾਨ ਸਭਾ ਦੇ ਬਾਹਰ ਲਾਈ ਗਈ 'ਬਾਦਲਾਂ ਦੀ ਹੱਟੀ'  ਤੋਂ ਭੜਕੇ ਪੰਜਾਬ ਭਾਜਪਾ ਪ੍ਰਧਾਨ ਵਿਜੇ ਸਾਂਪਲਾ ਨੇ ਮੋੜਵਾਂ ਜਵਾਬ ਦਿੱਤਾ ਹੈ। ਸਾਂਪਲਾ ਨੇ ਵਿਅੰਗ ਕਰਦਿਆਂ ਕਿਹਾ ਕਿ ਹੱਟੀ ਤਾਂ ਰਾਣਾ ਗੁਰਜੀਤ ਵਰਗੇ ਕਾਂਗਰਸੀਆਂ ਦੀ ਖੁੱਲ੍ਹਣੀ ਚਾਹੀਦੀ ਹੈ। 
ਹੁਸ਼ਿਆਰਪੁਰ 'ਚ ਗੱਲਬਾਤ ਕਰਦਿਆਂ ਸਾਂਪਲਾ ਨੇ ਨਵਜੋਤ ਸਿੱਧੂ ਦੀ ਮਾੜੀ ਸ਼ਬਦਾਵਲੀ ਨੂੰ ਉਨ੍ਹਾਂ ਦੀ ਫਰਸਟ੍ਰੇਸ਼ਨ ਦੱਸਿਆ। ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਤੇ ਕੋਈ ਵੀ ਪਾਰਟੀ ਇਕ-ਦੂਜੇ ਖਿਲਾਫ ਦੂਸ਼ਣਬਾਜ਼ੀ ਦਾ ਮੌਕਾ ਹੱਥੋਂ ਨਹੀਂ ਗੁਆ ਰਹੀ ਹੈ।


Related News