ਸਾਧਵੀ ਯੌਨ ਸ਼ੋਸ਼ਣ ਮਾਮਲਾ: ਰਾਮ ਰਹੀਮ 'ਤੇ ਫੈਸਲਾ 25 ਨੂੰ

08/17/2017 5:36:27 PM

ਪੰਚਕੂਲਾ(ਉਮੰਗ)— ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ 'ਚ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ  ਰਾਮ ਰਹੀਮ ਦੇ ਖਿਲਾਫ ਚੱਲ ਰਹੇ ਸਾਧਵੀ ਯੌਨ ਸ਼ੋਸ਼ਣ ਮਾਮਲੇ 'ਚ ਅੱਜ ਵਿਸ਼ੇਸ਼ ਅਦਾਲਤ 'ਚ ਸੁਣਵਾਈ ਹੋਈ, ਜਿੱਥੇ ਦੋਵਾਂ ਵਕੀਲਾਂ ਦੀ ਬਹਿਸ ਦੇ ਬਾਅਦ ਮਾਮਲੇ ਦੀ ਅਗਲੀ ਸੁਵਵਾਈ 25 ਅਗਸਤ ਨੂੰ ਹੋਵੇਗੀ।  ਉੱਥੇ ਅੱਜ ਰਾਮ ਰਹੀਮ ਨੂੰ ਵੀਡੀਓ ਕਾਨਫਰਸਿੰਗ ਦੇ ਰਾਹੀਂ ਅਦਾਲਤ 'ਚ ਪੇਸ਼ ਹੋਣਾ ਸੀ, ਪਰ ਉਹ ਨਹੀਂ ਆਏ। ਜਿਸ ਦੇ ਬਾਅਦ ਉਨ੍ਹਾਂ ਨੂੰ 25 ਅਗਸਤ ਨੂੰ ਵਿਅਕਤੀਗਤ ਰੂਪ ਨਾਲ ਕੋਰਟ 'ਚ ਪੇਸ਼ ਹੋਣ ਦੇ ਆਦੇਸ਼ ਦਿੱਤੇ ਗਏ। ਦੱਸਿਆ ਜਾ ਰਿਹਾ ਹੈ ਕਿ ਸਿਹਤ ਦਾ ਹਵਾਲਾ ਦੇ ਕੇ ਗੁਰਮੀਤ ਰਾਮ ਰਹੀਮ ਅਦਾਲਤ 'ਚ ਪੇਸ਼ ਨਹੀਂ ਹੋਏ।
ਜ਼ਿਕਰਯੋਗ ਹੈ ਕਿ ਯੌਨ ਸ਼ੋਸ਼ਣ ਦਾ ਸ਼ਿਕਾਰ ਹੋਈ ਇਕ ਸਾਧਵੀ ਨੇ ਗੁਮਨਾਮ ਪੱਤਰ ਲਿਖ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਸ਼ਿਕਾਇਤ ਕੀਤੀ ਸੀ। ਪੱਤਰ 'ਤੇ ਨੋਟਿਸ ਲੈਂਦੇ ਹੋਏ ਸਤੰਬਰ 2002 ਨੂੰ ਮਾਮਲੇ ਦੀ ਸੀ.ਬੀ.ਆਈ. ਜਾਂਚ ਦੇ ਆਦੇਸ਼ ਦਿੱਤੇ ਸੀ। ਸੀ.ਬੀ.ਆਈ ਨੇ ਜਾਂਚ 'ਚ ਉਕਤ ਤੱਥਾਂ ਨੂੰ ਸਹੀ ਦੱਸਿਆ ਅਤੇ ਡੇਰਾ ਪ੍ਰਮੁੱਖ ਗੁਰਮੀਤ ਸਿੰਘ ਦੇ ਖਿਲਾਫ ਵਿਸ਼ੇਸ਼ ਅਦਾਲਤ ਦੇ ਸਾਹਮਣੇ 31 ਜੁਲਾਈ 2007 'ਚ ਦੋਸ਼ ਪੱਤਰ ਦਾਖਲ ਕਰ ਦਿੱਤਾ। ਡੇਰਾ ਪ੍ਰਮੁੱਖ ਨੂੰ ਉਕਤ ਮਾਮਲੇ 'ਚ ਅਦਾਲਤ ਤੋਂ ਜ਼ਮਾਨਤ ਤਾਂ ਮਿਲ ਗਈ, ਪਰ ਪਿਛਲੇ ਲੰਬੇ ਸਮੇਂ ਤੋਂ ਮਾਮਲਾ ਪੰਚਕੂਲਾ ਦੀ ਸੀ.ਬੀ.ਆਈ. ਅਦਾਲਤ 'ਚ ਚੱਲ ਰਿਹਾ ਹੈ। 


Related News