ਪਠਾਨਕੋਟ ਏਅਰਬੇਸ ਅੱਤਵਾਦੀ ਹਮਲੇ ਦੇ ਮਾਮਲੇ ''ਚ ਸੁਰਖੀਆਂ ''ਚ ਰਹੇ ਐੱਸ. ਪੀ. ਸਲਵਿੰਦਰ ਦੀ ਸਰਕਾਰ ਨੇ ਕਰ ਦਿੱਤੀ ਛੁੱਟੀ

08/18/2017 9:20:57 PM

ਗੁਰਦਾਸਪੁਰ — ਪਠਾਨਕੋਟ ਏਅਰਬੇਸ ਅੱਤਵਾਦੀ ਹਮਲੇ ਦੇ ਮਾਮਲੇ 'ਚ ਸੁਰਖੀਆਂ 'ਚ ਰਹੇ ਸਲਵਿੰਦਰ ਸਿੰਘ 'ਤੇ ਸਰਕਾਰ ਨੇ ਹੁਣ ਸਖਤ ਐਕਸ਼ਨ ਲੈਂਦੇ ਹੋਏ ਆਖਿਰਕਾਰ ਘਰ ਭੇਜ ਦਿੱਤਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ ਵਿਵਾਦਮਈ ਵਿਹਾਰ, ਅਨੁਸ਼ਾਸਨਹੀਣਤਾ ਤੇ ਪੰਜਾਬ ਪੁਲਸ ਦੀ ਪ੍ਰਤੀਸ਼ਠਾ ਨੂੰ ਦਾਗਦਾਰ ਕਰਨ ਦੇ ਮਾਮਲਿਆਂ ਨੂੰ ਦੇਖਦੇ ਹੋਏ ਉਨ੍ਹਾਂ ਦੇ ਤਤਕਾਲ ਪ੍ਰਭਾਵ ਨਾਲ ਸਮੇਂ ਤੋਂ ਪਹਿਲਾਂ ਹੀ ਰਿਟਾਇਰਮੇਂਟ ਦੇ ਹੁਕਮ ਜਾਰੀ ਕਰ ਦਿੱਤੇ ਹਨ। ਮੁੱਖ ਮੰਤਰੀ ਦਫਤਰ ਨੇ ਸਰਕਾਰ ਤੋਂ ਇਸ ਫੈਸਲੇ ਦੀ ਪੁਸ਼ਟੀ ਕੀਤੀ ਹੈ।
ਜਾਣਕਾਰੀ ਮੁਤਾਬਕ ਰਾਜ ਪੁਲਸ ਡਾਇਰੈਕਟਰ ਜਨਰਲ ਸੁਰੇਸ਼ ਅਰੋੜਾ ਨੇ ਸਲਵਿੰਦਰ ਨੂੰ ਸਮੇਂ ਤੋਂ ਪਹਿਲੰ ਰਿਟਾਇਰ ਕਰਨ ਦੀ ਸਿਫਾਰਿਸ਼ ਸੂਬੇ ਦੇ ਗ੍ਰਹਿ ਵਿਭਾਗ ਨੂੰ ਭੇਜੀ ਸੀ, ਜਿਸ 'ਤੇ ਗ੍ਰਹਿ ਵਿਭਾਗ ਨੇ ਮੁੱਖ ਮੰਤਰੀ ਤੋਂ ਮਨਜੂਰੀ ਲੈ ਲਈ। 54 ਸਾਲਾ ਸਲਵਿੰਦਰ ਸਿੰਘ ਪਿਛਲੇ ਸਾਲ ਉਸ ਸਮੇਂ ਚਰਚਾ 'ਚ ਆਏ ਸਨ, ਜਦ ਅੱਤਵਾਦੀਆਂ ਨੇ ਉਨ੍ਹਾਂ ਦੀ ਐੱਸ. ਯੂ. ਵੀ. ਗੱਡੀ ਕਬਜ਼ੇ 'ਚ ਲੈ ਕੇ ਪਠਾਨਕੋਟ ਏਅਰਬੇਸ 'ਤੇ ਹਮਲੇ 'ਚ ਉਸ ਦਾ ਇਸਤੇਮਾਲ ਕੀਤਾ ਸੀ।
ਇਸ ਮਾਮਲੇ 'ਚ ਐੱਨ. ਆਈ. ਏ. ਨੇ ਸਲਵਿੰਦਰ ਸਿੰਘ ਤੋਂ ਪੁੱਛਗਿੱਛ ਕੀਤੀ ਤੇ ਉਸ ਦਾ ਲਾਈ-ਡਿਟੇਕਟਰ ਟੇਸਟ ਵੀ ਕਰਵਾਇਆ। ਹਾਲਾਂਕਿ ਬਾਅਦ 'ਚ ਉਨ੍ਹਾਂ ਨੂੰ ਕਲੀਨ ਚਿੱਟ ਵੀ ਦੇ ਦਿੱਤੀ ਗਈ ਸੀ। ਇਸ ਤੋਂ ਬਾਅਦ ਸਲਵਿਦੰਰ 'ਤੇ ਜਿਨਸੀ ਸ਼ੋਸ਼ਣ ਤੇ ਦੁਰਵਿਵਹਾਰ ਦੇ ਦੋ ਮਾਮਲੇ ਵੀ ਦਰਜ ਹੋਏ, ਜਿਨ੍ਹਾਂ ਦੇ ਚਲਦਿਆਂ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਤੇ ਬਾਅਦ 'ਚ ਗ੍ਰਿਫਤਾਰ ਕਰ ਕੇ ਅੰਮ੍ਰਿਤਸਰ ਸੇਂਟ੍ਰਲ ਜੇਲ 'ਚ ਬੰਦ ਰੱਖਿਆ ਗਿਆ।
ਸਲਵਿੰਦਰ ਦੇ ਪੂਰੇ ਮਾਮਲੇ ਨੂੰ ਜਾਂਚਿਆਂ ਜਾਵੇ ਤਾਂ ਪਿਛਲੇ ਸਾਲ ਇਕ ਜਨਵਰੀ ਨੂੰ ਸਲਵਿੰਦਰ ਨੇ ਦਾਅਵਾ ਕੀਤਾ ਕਿ ਅੱਤਵਾਦੀਆਂ ਨੇ ਉਨ੍ਹਾਂ ਦੀ ਐੱਸ. ਯੂ. ਵੀ. ਦੇ ਨਾਲ ਹੀ ਉਨ੍ਹਾਂ ਨੂੰ ਉਸ ਸਮੇਂ ਅਗਵਾ ਕਰ ਲਿਆ, ਜਦ ਉਹ ਆਪਣੇ ਇਕ ਮਿੱਤਰ ਤੇ ਆਪਣੇ ਕੁੱਕ ਦੇ ਨਾਲ ਸਫਰ ਕਰ ਰਹੇ ਸਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਅੱਤਵਾਦੀਆਂ ਨੇ ਏਅਰਬੇਸ ਦੇ ਨੇੜੇ ਉਨ੍ਹਾਂ ਨੂੰ ਹੋਰ ਉਨ੍ਹਾਂ ਦੇ ਕੁੱਕ ਨੂੰ ਤਾਂ ਗੱਡੀ ਤੋਂ ਬਾਹਰ ਸੁੱਟ ਦਿੱਤਾ ਪਰ ਉਨ੍ਹਾਂ ਦੇ ਦੋਸਤ ਬੰਧਕ ਬਣਾ ਲਿਆ।
ਬਾਅਦ 'ਚ ਪੁਲਸ ਬਿਆਨ 'ਚ ਕਿਹਾ ਗਿਆ ਕਿ ਅੱਤਵਾਦੀ ਸਲਵਿੰਦਰ ਦੇ ਦੋਸਤ ਦਾ ਗਲਾ ਕੱਟ ਕੇ ਉਸ ਨੂੰ 'ਚ ਰਸਤੇ ਛੱਡ ਗਏ। ਹਾਲਾਂਕਿ ਸਲਵਿੰਦਰ ਦੇ ਜ਼ਖਮੀ ਦੋਸਤ ਨੂੰ ਬਚਾ ਲਿਆ ਗਿਆ। ਅਕਤੂਬਰ 2016 ਨੂੰ ਕੁਝ ਮਹਿਲਾ ਪੁਲਸ ਕਰਮੀਆਂ ਨੇ ਸਲਵਿੰਦਰ ਦੇ ਖਿਲਾਫ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਦਿੱਤੀ, ਜਿਸ 'ਤੇ ਵਿਭਾਗੀ ਜਾਂਚ ਦੇ ਬਾਅਦ ਕੇਸ ਰਜਿਸਟਰ ਕਰ ਲਿਆ ਗਿਆ। ਉਸ ਤੋਂ ਪਹਿਲਾਂ ਅਗਸਤ, 2016 'ਚ ਵੀ ਸਲਵਿੰਦਰ ਦੇ ਖਿਲਾਫ ਜਿਨਸੀ ਸ਼ੋਸ਼ਣ ਦਾ ਇਕ ਕੇਸ ਦਰਜ ਹੋ ਚੁੱਕਾ ਸੀ।


Related News