ਐੱਸ. ਡੀ. ਐੱਮ. ਦਫਤਰ ਅੱਗੇ ਰੋਸ ਮੁਜ਼ਾਹਰਾ

12/13/2017 12:20:20 AM

ਬਟਾਲਾ,   (ਬੇਰੀ)-  ਅੱਜ ਸ਼ਹਿਰੀ ਗਰੀਬ ਬੇਘਰੇ ਮਜ਼ਦੂਰ ਟਰੇਡ ਯੂਨੀਅਨ ਵੱਲੋਂ ਪੰਜਾਬ ਪ੍ਰਧਾਨ ਮਨਜੀਤ ਰਾਜ ਦੀ ਅਗਵਾਈ ਹੇਠ ਐੱਸ. ਡੀ. ਐੱਮ. ਦਫਤਰ ਅੱਗੇ ਧਰਨਾ ਦਿੱਤਾ ਗਿਆ, ਜਿਸ ਵਿਚ ਰਾਜ ਕੁਮਾਰ, ਪਿਆਰਾ ਲਾਲ, ਰਾਮ ਮੂਰਤੀ, ਪਿੰਕੀ ਸ਼ਰਮਾ, ਸ਼ੀਲਾ ਦੇਵੀ ਆਦਿ ਮੈਂਬਰਾਂ ਨੇ ਭਾਗ ਲਿਆ।ਇਸ ਸਮੇਂ ਪੰਜਾਬ ਪ੍ਰਧਾਨ ਮਨਜੀਤ ਰਾਜ ਨੇ ਕਿਹਾ ਕਿ ਕਾਂਗਰਸ ਸਰਕਾਰ ਗਰੀਬ ਮਾਰੂ ਨੀਤੀਆਂ 'ਤੇ ਕੰਮ ਕਰ ਰਹੀ ਹੈ, ਜਿਸ ਕਾਰਨ ਜਿਥੇ ਜ਼ਰੂਰਤਮੰਦਾਂ ਨੂੰ ਸਸਤਾ ਅਨਾਜ ਨਹੀਂ ਦਿੱਤਾ ਜਾ ਰਿਹਾ, ਉਥੇ ਨਾਲ ਹੀ ਰੁਜ਼ਗਾਰ ਦੇ ਸਾਧਨ ਵੀ ਪੈਦਾ ਨਹੀਂ ਕੀਤੇ ਜਾ ਰਹੇ, ਜਿਸ ਨਾਲ ਨੌਜਵਾਨ ਵਰਗ ਤੇ ਜ਼ਰੂਰਤਮੰਦਾਂ ਵਿਚ ਭਾਰੀ ਰੋਸ ਹੈ। ਇਸ ਤੋਂ ਇਲਾਵਾ ਯੂਨੀਅਨ ਵੱਲੋਂ ਬਣਾਏ ਗਏ ਪ੍ਰੋਗਰਾਮ ਮੁਤਾਬਕ ਅੱਜ ਉਹ ਐੱਸ. ਡੀ. ਐੱਮ. ਦਫਤਰ ਅੱਗੇ ਮੰਗਾਂ ਨੂੰ ਲੈ ਕੇ ਧਰਨਾ ਦੇਣ ਲਈੇ ਮਜਬੂਰ ਹੋਏ ਹਨ।
ਐੱਸ. ਡੀ. ਐੱਮ. ਦਫਤਰ ਵਿਖੇ ਦਿੱਤਾ ਮੰਗ ਪੱਤਰ
ਰੋਸ ਮੁਜ਼ਾਹਰਾ ਕਰਨ ਉਪਰੰਤ ਐੱਸ. ਡੀ. ਐੱਮ. ਦਫਤਰ ਦੇ ਅਧਿਕਾਰੀ ਨੂੰ ਮਨਜੀਤ ਰਾਜ ਵੱਲੋਂ ਮੰਗ ਪੱਤਰ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਜਲਦ ਤੋਂ ਜਲਦ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬੇਘਰਿਆਂ ਨੂੰ ਘਰ ਬਣਾ ਕੇ ਦਿੱਤੇ ਜਾਣ।


Related News