ਚਲਦੀ ਕਾਰ ਨੂੰ ਲੱਗੀ ਅੱਗ, ਚਾਲਕ ਝੁਲਸਿਆ

08/17/2017 8:06:28 AM

ਲਾਡੋਵਾਲ, (ਰਵੀ, ਜ.ਬ.)- ਅੱਜ ਸਵੇਰੇ ਕਰੀਬ 5.30 ਵਜੇ ਚੱਲਦੀ ਵਰਨਾ ਕਾਰ ਨੂੰ ਅਚਾਨਕ ਅੱਗ ਲੱਗ ਗਈ ਅੱਗ ਏਨੀ ਕੁ ਭਿਆਨਕ ਲੱਗੀ ਕਿ ਪੂਰੀ ਦੀ ਪੂਰੀ ਕਾਰ ਸੜ ਕੇ ਸੁਆਹ ਹੋ ਗਈ ਅਤੇ ਕਾਰ ਚਾਲਕ ਨੂੰ ਵੀ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ। ਕਾਰ ਚਾਲਕ ਦੀ ਪਛਾਣ ਅਨਿਲ ਜੈਨ ਪੁੱਤਰ ਮੁਰਾਰੀ ਜੈਨ ਵਾਸੀ ਫਿਲੌਰ ਵਜੋਂ ਹੋਈ ਹੈ। 
ਏ. ਐੱਸ. ਆਈ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਅਨਿਲ ਜੈਨ ਆਪਣੀ ਵਰਨਾ ਕਾਰ 'ਚ ਫਿਲੌਰ ਤੋਂ ਲੁਧਿਆਣਾ ਆਪਣੀ ਹੌਜ਼ਰੀ ਦੀ ਫੈਕਟਰੀ ਦਰੇਸੀ ਜਾ ਰਿਹਾ ਸੀ ਕਿ ਮੇਨ ਜੀ. ਟੀ. ਰੋਡ ਸਾਹਮਣੇ ਬਿੱਗ ਬਾਜ਼ਾਰ ਕੋਲ ਅਚਾਨਕ ਕਾਰ ਨੂੰ ਅੱਗ ਲੱਗ ਗਈ। ਕਾਰ ਦੀ ਸੀਟ ਬੈਲਟ ਲੱਗੀ ਹੋਣ ਕਾਰਨ ਕਾਰ ਚਾਲਕ ਬਾਹਰ ਨਹੀਂ ਨਿਕਲ ਸਕਿਆ ਤੇ ਉਹ ਕਾਰ ਵਿਚ ਹੀ 90 ਪ੍ਰਤੀਸ਼ਤ ਸੜ ਚੁੱਕਾ ਸੀ ਰੋਡ 'ਤੇ ਜਾ ਰਹੇ ਲੋਕਾਂ ਨੇ ਉਸ ਨੂੰ ਬਾਹਰ ਕੱਢਿਆ ਤੇ ਸਿਵਲ ਹਸਪਤਾਲ ਪਹੁੰਚਾਇਆ ਸਿਵਲ ਹਸਪਤਾਲ ਤੋਂ ਉਸ ਨੂੰ ਡੀ. ਐੱਮ. ਸੀ. ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿਥੇ ਉਸ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਸੀ। 


Related News