ਆਰ. ਐਸ. ਐਸ. ਨੇਤਾ ਰਵਿੰਦਰ ਗੋਸਾਈਂ ਦੇ ਕਤਲ ਕੇਸ ਦੀ ਜਾਂਚ ਸਰਕਾਰ ਨੇ ਐਨ. ਆਈ. ਏ ਨੂੰ ਸੌਂਪੀ

10/20/2017 2:00:27 AM

ਜਲੰਧਰ (ਏ.ਐਨ.ਆਈ)-ਲੁਧਿਆਣਾ ਦੇ ਆਰ ਐਸ ਐਸ ਆਗੂ ਰਵਿੰਦਰ ਗੋਸਾਈਂ ਦੇ ਬੀਤੇ ਦਿਨੀ ਹੋਏ ਕ਼ਤਲ ਦੇ ਮਾਮਲੇ ਦੀ ਜਾਂਚ ਪੰਜਾਬ ਸਰਕਾਰ ਵਲੋਂ ਐਨਆਈਏ ਨੂੰ ਸੌਂਪਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਬਾਰੇ ਪੁਸ਼ਟੀ ਇਕ ਟਵੀਟ ਕਰਕੇ ਕੀਤੀ ਗਈ। ਜਿਸ ਰਹੀ ਉਹਨਾਂ ਨੇ ਦੱਸਿਆ ਕਿ ਰਾਸ਼ਟਰੀ ਸਵੈਸੇਵ ਸੰਘ (ਆਰਐਸਐਸ) ਦੀ ਬੇਨਤੀ 'ਤੇ ਉਨ੍ਹਾਂ ਨੇ ਨੇਤਾ ਰਵਿੰਦਰ ਗੋਸਾਈਂ ਦੇ ਕਤਲ ਕੇਸ ਦੀ ਜਾਂਚ ਕੌਮੀ ਜਾਂਚ ਏਜੰਸੀ (ਐਨਆਈਏ) ਨੂੰ ਸੌਂਪਣ ਦਾ ਆਦੇਸ਼ ਦਿੱਤਾ ਹੈ।


Related News