ਫੌਜ ਕਸ਼ਮੀਰ ''ਚ ਅੱਤਵਾਦੀਆਂ ਵਿਰੁੱਧ ਲੜਨ ਲਈ ''ਰਾਬਰਟਸ'' ਦੀ ਵਰਤੋਂ ਕਰੇਗੀ

08/13/2017 7:03:38 AM

ਜਲੰਧਰ  (ਧਵਨ) - ਭਾਰਤੀ ਫੌਜ ਜੰਮੂ-ਕਸ਼ਮੀਰ ਵਿਚ ਅੱਤਵਾਦੀਆਂ ਵਿਰੁੱਧ ਲੜਾਈ ਲੜਨ ਵਿਚ ਹੁਣ ਸਵਦੇਸ਼ੀ ਤਕਨੀਕ ਨਾਲ ਤਿਆਰ ਕੀਤੇ ਗਏ 'ਰਾਬਰਟਸ' ਦੀ ਵਰਤੋਂ ਕਰੇਗੀ। ਫੌਜ ਦੇ ਪ੍ਰਸਤਾਵ ਅਨੁਸਾਰ ਉਸ ਨੂੰ ਕਸ਼ਮੀਰ ਵਿਚ ਅੱਤਵਾਦੀਆਂ ਵਿਰੁੱਧ ਲੜਨ ਲਈ 544 ਰਾਬਰਟਸ ਦੀ ਅਜੇ ਲੋੜ ਹੈ। ਇਸ ਲਈ ਰੱਖਿਆ ਮੰਤਰਾਲਾ ਨੇ 544 ਰਾਬਰਟਸ ਤਿਆਰ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਪ੍ਰਸਤਾਵ ਵਿਚ ਕਿਹਾ ਗਿਆ ਹੈ ਕਿ ਰਾਬਰਟਸ ਦੀ ਵਰਤੋਂ ਸੁਰੱਖਿਆ ਅਤੇ ਨਿਗਰਾਨੀ ਲਈ ਕੀਤੀ ਜਾਵੇਗੀ।
ਸੁਰੱਖਿਆ ਏਜੰਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਸ਼ਟਰੀ ਰਾਈਫਲਜ਼ ਨੂੰ ਰਾਬਰਟਸ ਨਾਲ ਲੜਨ ਵਿਚ ਮੁਹਾਰਤਾ ਹਾਸਲ ਹੈ। ਰਾਸ਼ਟਰੀ ਰਾਈਫਲਜ਼ ਦੇ ਜਵਾਨ ਦੇਸ਼ ਵਿਚ ਗੁਆਂਢੀ ਦੇਸ਼ਾਂ ਵੱਲੋਂ ਸ਼ੁਰੂ ਕੀਤੀ ਰਈ ਅਖੌਤੀ ਜੰਗ ਦਾ ਸਾਹਮਣਾ ਕਰ ਰਹੇ ਹਨ। ਰਾਬਰਟਸ ਰਾਹੀਂ ਨਿਗਰਾਨੀ ਕਰਵਾਉਣ ਨਾਲ ਫੌਜ ਅਤੇ ਨੀਮ ਸੁਰੱਖਿਆ ਫੋਰਸਾਂ ਨੂੰ ਕਾਫੀ ਸਹਿਯੋਗ ਮਿਲ ਸਕਦਾ ਹੈ।
ਹਲਕੇ ਭਾਰ ਦੇ ਰਾਬਰਟਸ 'ਚ ਨਿਗਰਾਨੀ ਕੈਮਰੇ ਅਤੇ ਟ੍ਰਾਂਸਮਿਸ਼ਨ ਸਿਸਟਮ ਲੱਗਾ ਹੋਵੇਗਾ ਜਿਸਦੀ ਰੇਂਜ 200 ਮੀਟਰ ਤੱਕ ਹੋਵੇਗੀ। ਫੌਜ ਦੀਆਂ ਜ਼ਰੂਰਤਾਂ 'ਚ ਦੱਸਿਆ ਗਿਆ ਹੈ ਕਿ ਉਕਤ ਰਾਬਰਟਸ ਉੱਚਿਤ ਮਾਤਰਾ 'ਚ ਗੋਲਾ-ਬਾਰੂਦ ਮੁਹੱਈਆ ਕਰਵਾਉਣ 'ਚ ਸਮਰੱਥ ਹੋਣਗੇ। ਫੌਜ ਅਤੇ ਸੁਰੱਖਿਆ ਬਲਾਂ ਵੱਲੋਂ ਕਸ਼ਮੀਰ 'ਚ  ਅੱਤਵਾਦੀਆਂ ਦੇ ਨਾਲ-ਨਾਲ ਸਰਹੱਦ 'ਤੇ ਪਾਕਿਸਤਾਨੀ ਫੌਜ ਨਾਲ ਲੋਹਾ ਲਿਆ ਜਾ ਰਿਹਾ ਹੈ। ਕਸ਼ਮੀਰ 'ਚ ਦੋਹਰੀ ਜੰਗ ਚਲ ਰਹੀ ਹੈ, ਜਿਸ ਨੂੰ ਦੇਖਦੇ ਹੋਏ ਰਾਬਰਟਸ ਤਕਨੀਕ ਦੀ ਵਰਤੋਂ ਜ਼ਰੂਰੀ ਬਣਦੀ ਜਾ ਰਹੀ ਹੈ ਤਾਂ ਜੋ ਅੱਤਵਾਦੀਆਂ ਬਾਰੇ  ਫੌਜ ਅਤੇ ਸੁਰੱਖਿਆ ਬਲਾਂ ਨੂੰ ਮੌਜੂਦਾ ਜਾਣਕਾਰੀ ਮਿਲਦੀ ਰਹੇ। ਇਸ ਤਰ੍ਹਾਂ ਨਾਲ ਰੱਖਿਆ ਮੰਤਰਾਲਾ ਵੱਲੋਂ ਫੌਜ ਦੀ ਬੇਨਤੀ 'ਤੇ ਆਧੁਨਿਕ ਤਕਨੀਕਾਂ ਦੀ ਵਰਤੋਂ ਕਸ਼ਮੀਰ 'ਚ ਕਰਨ ਦਾ ਫੈਸਲਾ ਲਿਆ ਗਿਆ ਹੈ ਤਾਂ ਜੋ ਅੱਤਵਾਦੀਆਂ ਦੀਆਂ ਯੋਜਨਾਵਾਂ ਨੂੰ ਢਹਿ-ਢੇਰੀ ਕੀਤਾ ਜਾ ਸਕੇ।


Related News