ਕੱਪੜਾ ਵਪਾਰੀ ਦੀ ਪਤਨੀ ਤੋਂ ਨਕਦੀ ਨਾਲ ਭਰਿਆ ਬੈਗ ਲੁੱਟਿਆ

06/27/2017 4:59:58 PM


ਫਿਰੋਜ਼ਪੁਰ—ਕੱਪੜਾ ਵਪਾਰੀ ਦੀ ਪਤਨੀ ਤੋਂ ਅਣਜਾਣ ਵਿਅਕਤੀਆਂ ਨੇ ਦੁਕਾਨ ਦੀ ਸੇਲ ਦਾ ਬੈਗ ਲੁੱਟ ਲਿਆ। ਇਹ ਘਟਨਾ ਐਤਵਾਰ ਦੇਰ ਰਾਤ ਗੱਲੀ ਨੰਬਰ-3 ਦੇ ਵਪਾਰੀ ਦੇ ਘਰ 'ਤੋਂ ਥੋੜੀ ਦੂਰੀ 'ਤੇ ਵਾਪਰੀ ਹੈ।
ਬਾਜ਼ਾਰ ਨੰਬਰ-3 'ਚ ਕਪੜੇ ਦੀ ਦੁਕਾਨ ਚਲਾਉਣ ਵਾਲੇ ਆਨੰਦ ਫੈਬਰਿਸ ਦੇ ਮਾਲਕ ਬ੍ਰਿਜਮੋਹਨ ਨੇ ਦੱਸਿਆ ਕਿ ਹਰ ਦਿਨ ਦੀ ਤਰ੍ਹਾਂ ਉਸਦੀ ਪਤਨੀ ਮਧੂ ਦਿਨ ਭਰ ਦੀ ਸਾਰੀ ਕਮਾਈ ਬੈਗ 'ਚ ਭਰ ਕੇ ਘਰ ਜਾ ਰਹੀ ਸੀ ਕਿ ਕਰੀਬ 9.20 'ਤੇ ਬਾਇਕ ਸਵਾਰ 2 ਨੌਜਵਾਨ ਬੈਗ ਖੋਹ ਕੇ ਮੌਕੇ 'ਤੇ ਫਰਾਰ ਹੋ ਗਏ। ਪਰਿਵਾਰ ਨੇ ਇਸਦੀ ਸੂਚਨਾ ਤੁਰੰਤ ਥਾਣਾ ਕੈਂਟ ਦੀ ਪੁਲਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਜਾਂਚ ਕਰਨ ਦਾ ਵਿਸ਼ਵਾਸ ਦਿਵਾਇਆ। ਬ੍ਰਿਜਮੋਹਨ ਨੇ ਦੱਸਿਆ ਕਿ ਇਕ ਸਾਲ ਪਹਿਲਾਂ ਵੀ ਇਸੇ ਥਾਂ 'ਤੇ ਉਨ੍ਹਾਂ ਤੋਂ ਲੱਖਾਂ ਰੁਪਏ ਦੀ ਲੁੱਟ-ਖੋਹ ਕੀਤੀ ਸੀ।


Related News