ਅਣਪਛਾਤੇ ਚੋਰਾਂ ਨੇ ਕੀਤੀ ਐਨ. ਆਰ. ਆਈ. ਦੇ ਘਰ ਚੋਰੀ

12/10/2017 5:03:47 PM


ਮੋਗਾ (ਆਜ਼ਾਦ) - ਧਰਮਕੋਟ ਨਿਵਾਸੀ ਐਨ. ਆਰ. ਆਈ ਬਲਦੇਵ ਸਿੰਘ ਦੇ ਘਰੋਂ ਅਣਪਛਾਤੇ ਚੋਰਾਂ ਵੱਲੋਂ ਤਾਲੇ ਤੋੜ ਕੇ ਦੋ ਐਲ. ਸੀ. ਡੀ. ਤੇ ਹੋਰ ਕੀਮਤੀ ਸਾਮਾਨ ਚੋਰੀ ਕਰਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਜਬਰਜੰਗ ਸਿੰਘ ਪੁੱਤਰ ਗੁਰਦੇਵ ਸਿੰਘ ਨਿਵਾਸੀ ਪਿੰਡ ਸਾਧੂ ਵਾਲਾ ਜ਼ੀਰਾ ਵੱਲੋਂ ਧਰਮਕੋਟ ਪੁਲਸ ਨੂੰ ਦਿਤੇ ਸ਼ਿਕਾਇਤ ਪੱਤਰ 'ਚ ਕਿਹਾ ਕਿ ਉਸਦਾ ਰਿਸ਼ਤੇਦਾਰ ਬਲਦੇਵ ਸਿੰਘ ਨਿਵਾਸੀ ਭੱਟੀ ਵਾਲੀ ਬਸਤੀ ਧਰਮਕੋਟ ਪ੍ਰੀਵਾਰ ਸਹਿਤ ਕੈਨੇਡਾ ਰਹਿੰਦੇ ਹਨ, ਜਿੰਨ੍ਹਾਂ ਦੇ ਮਕਾਨ ਦੀ ਦੇਖਭਾਲ ਮੈ ਕਰਦਾ ਹੈ। ਉਨ੍ਹਾਂ ਨੇ ਕੁੱਝ ਦਿਨਾਂ ਬਾਅਦ ਇੰਡੀਆ ਆਉਣਾ ਸੀ, ਜਿਸ ਕਾਰਨ ਮੈ ਘਰ ਦੀ ਸਾਫ ਸਫਾਈ ਕਰਵਾਈ, ਜਦੋਂ ਸਵੇਰੇ ਆ ਕੇ ਵੇਖਿਆ ਤਾਂ ਅੰਦਰਲੇ ਸਾਰੇ ਤਾਲੇ ਟੁਟੇ ਹੋਏ ਸਨ ਅਤੇ ਸਾਰਾ ਸਾਮਾਨ ਖਿਲਰਿਆ ਪਿਆ ਸੀ। ਅੰਦਰੋਂ ਐਲ. ਸੀ. ਡੀ. ਕੈਮਰੇ ਵਾਲੀ ਸਮੇਤ ਚਿੱਪ ਗਾਇਬ ਸੀ ਅਤੇ ਦੋ ਐਲ. ਸੀ. ਡੀ. ਹੋਰ ਗਾਇਬ ਸਨ ਅਤੇ ਘਰ ਵਿਚ ਪਏ ਦੋ ਸਿਲੰਡਰ, ਰਸੋਈ ਦਾ ਸਮਾਨ ਕਪੜੇ ਆਦਿ ਚੋਰੀ ਕਰਕੇ ਲੈ ਗਏ। ਉਸਨੇ ਕਿਹਾ ਕਿ ਅਲਮਾਰੀਆ ਵਿਚ ਸੋਨੇ ਦੇ ਜੇਵਰਾਤ ਅਤੇ ਨਕਦੀ ਵਗੈਰਾਂ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ, ਇਹ ਉਨ੍ਹਾਂ ਦੇ ਆਉਣ 'ਤੇ ਪਤਾ ਲੱਗੇਗਾ। ਧਰਮਕੋਟ ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆ ਜਾਂਚ ਸ਼ੁਰੂ ਕਰਕੇ ਚੋਰਾ ਦੀ ਭਾਲ ਕਰ ਰਹੇ ਹਨ।


Related News