ਰੋਡਵੇਜ਼ ਬੱਸਾਂ ਦਾ ਬੁਰਾ ਹਾਲ, ਡਰਾਈਵਰਾਂ ਨੂੰ ਖੁਦ ਕਰਨੀ ਪੈ ਰਹੀ ਹੈ ਬੱਸਾਂ ਦੀ ਸਫਾਈ (ਵੀਡੀਓ)

06/25/2017 6:48:37 PM

ਸ੍ਰੀ ਆਨੰਦਪੁਰ ਸਾਹਿਬ— ਯਾਤਰੀਆਂ ਦੀ ਸਹੂਲਤ ਲਈ ਬੇਸ਼ੱਕ ਪੰਜਾਬ ਸਰਕਾਰ ਵੱਲੋਂ ਨੰਗਲ ਬੱਸ ਸਟੈਂਡ ਦਾ ਵਧੀਆ ਨਿਰਮਾਣ ਕੀਤਾ ਗਿਆ ਹੈ ਪਰ ਬੱਸਾਂ ਦੀ ਸਾਫ-ਸਫਾਈ ਲਈ ਬਣੇ ਸਰਵਿਸ ਸਟੇਸ਼ਨ ਦਾ ਪ੍ਰਬੰਧ ਕੋਈ ਬਹੁਤਾ ਵਧੀਆ ਨਹੀਂ ਹੈ। ਇਥੋਂ ਤੱਕ ਕਿ ਬੱਸਾਂ ਨੂੰ ਧੋਣ ਲਈ ਸਫਾਈ ਕਰਮਚਾਰੀ ਵੀ ਨਹੀਂ ਹਨ। ਨਤੀਜਾ ਇਹ ਰਿਹਾ ਹੈ ਕਿ ਬੱਸਾਂ ਦੀ ਸਫਾਈ ਨਾ ਹੋਣ ਦਾ ਅਸਰ ਯਾਤਰੀਆਂ ਦੀ ਗਿਣਤੀ 'ਤੇ ਪੈ ਰਿਹਾ ਹੈ। ਰੋਡਵੇਜ਼ ਡਰਾਈਵਰਾਂ ਦੀ ਮੰਨੀਏ ਤਾਂ ਇਸ ਸਰਵਿਸ ਸਟੇਸ਼ਨ 'ਚ ਨਾ ਪਾਣੀ ਦਾ ਪ੍ਰਬੰਧ ਹੈ ਅਤੇ ਨਾ ਹੀ ਗੱਡੀਆਂ ਧੋਣ ਦੀ ਕੋਈ ਸਹੂਲਤ ਹੈ। ਉਧਰ ਨੰਗਲ ਬੱਸ ਦੇ ਜਨਰਲ ਮੈਨੇਜਰ ਵਿਨੋਦ ਕੁਮਾਰ ਅਰੋੜਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਸਟਾਫ ਦੀ ਕਮੀ ਦਾ ਹਵਾਲਾ ਦਿੰਦਿਆਂ ਪੱਲਾ ਝਾੜ ਲਿਆ। ਤੁਹਾਨੂੰ ਦੱਸ ਦਈਏ ਕਿ ਨੰਗਲ ਡਿਪੂ ਨੂੰ ਹਰ ਸਾਲ 90 ਲੱਖ ਦੇ ਕਰੀਬ ਲਾਭ ਹੁੰਦਾ ਹੈ ਪਰ ਹੁਣ ਜੋ ਹਾਲ ਇਨ੍ਹਾਂ ਬੱਸਾਂ ਦਾ ਹੈ, ਉਸ ਦਾ ਅਸਰ ਪੰਜਾਬ ਸਰਕਾਰ ਦੇ ਖਜਾਨੇ 'ਤੇ ਪੈ ਸਕਦਾ ਹੈ।


Related News