ਸੜਕ ''ਤੇ ਪਏ ਟੋਏੇ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ

06/19/2017 2:24:27 AM

ਟਾਂਡਾ, (ਜਸਵਿੰਦਰ)- ਬੇਸ਼ੱਕ ਪੰਜਾਬ ਦੀ ਮੌਜੂਦਾ ਕੈਪ. ਸਰਕਾਰ ਪੰਜਾਬ 'ਚ ਵਿਕਾਸ ਦੇ ਬੜੇ ਦਾਅਵੇ ਕਰ ਰਹੀ ਹੈ ਪਰ ਇਨ੍ਹਾਂ ਝੂਠੇ ਵਾਅਦਿਆਂ ਦੀ ਪੋਲ ਉਦੋਂ ਖੁੱਲ੍ਹਦੀ ਹੈ, ਜਦ ਅਸੀਂ ਪਿੰਡ ਨੰਗਲ ਜਮਾਲ ਤੋਂ ਬਹਿਰਾਮ ਸਰਿਸਤਾ ਨੂੰ ਜਾਣ ਵਾਲੀ ਕਰੀਬ 5 ਕਿਲੋਮੀਟਰ ਸੜਕ 'ਤੇ ਪਏ ਡੂੰਘੇ-ਡੂੰਘੇ ਟੋਇਆਂ 'ਤੇ ਝਾਤ ਮਾਰੀਏ। 
ਇਸ ਸੜਕ 'ਤੇ ਵੱਸੇ ਅਨੇਕਾਂ ਪਿੰਡਾਂ ਦੇ ਵਾਸੀਆਂ ਨੇ ਭਾਵੇਂ ਕਈ ਲੱਖਾਂ ਰੁਪਏ ਲਾ ਕੇ ਆਪਣੀਆਂ ਕੋਠੀਆਂ ਉਸਾਰੀਆਂ ਹੋਈਆਂ ਹਨ ਪ੍ਰੰਤੂ ਇਨ੍ਹਾਂ ਕੋਠੀਆਂ ਨੂੰ ਜਾਣ ਵਾਲੀ ਸੜਕ 'ਤੇ ਪਏ ਟੋਏ ਚਾਰ ਚੰਨ ਲਾ ਰਹੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਮੰਦਹਾਲੀ ਦੇ ਦੌਰ 'ਚ ਗੁਜ਼ਰ ਰਹੀ ਇਸ ਸੜਕ 'ਤੇ ਬਰਸਾਤ ਦੌਰਾਨ ਟੋਇਆਂ 'ਚ ਪਾਣੀ ਖੜ੍ਹ ਜਾਂਦਾ ਹੈ, ਜਿਸ ਕਾਰਨ ਇੱਥੋਂ ਦੀ ਗੁਜ਼ਰਨ ਵਾਲਾ ਕੋਈ ਵੀ ਵਿਅਕਤੀ ਖ਼ਤਰੇ ਤੋਂ ਖਾਲੀ ਨਹੀਂ ਜਾਂਦਾ ਤੇ ਕਈ ਵਾਰ ਇਨ੍ਹਾਂ ਟੋਇਆਂ ਕਾਰਨ ਜਾਨ ਜਾਣ ਦਾ ਵੀ ਖ਼ਤਰਾ ਮੰਡਰਾਉਂਦਾ ਰਹਿੰਦਾ ਹੈ। ਲੋਕਾਂ ਨੇ ਦੱਸਿਆ ਕਿ ਇਸ ਸੜਕ 'ਤੇ ਪੈਂਦੇ ਖੇਤਾਂ 'ਚੋਂ ਆਪਣੀ ਫ਼ਸਲ ਕੱਢ ਕੇ ਘਰਾਂ ਨੂੰ ਲਿਜਾਣ ਸਮੇਂ ਵੀ ਭਾਰੀ ਔਕੜ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਈ ਵਾਰ ਵਾਹਨਾਂ ਦਾ ਵੀ ਭਾਰੀ ਨੁਕਸਾਨ ਹੋ ਜਾਂਦਾ ਹੈ। ਆਮ ਲੋਕਾਂ ਦੇ ਮਨ 'ਚ ਹੁਣ ਇਹ ਸਵਾਲ ਉੱਠ ਰਿਹਾ ਹੈ ਕਿ ਇਸ ਸੜਕ ਦਾ ਨਵ ਨਿਰਮਾਣ ਕਦ ਹੋਵੇਗਾ।


Related News