ਕਾਰ ਤੇ ਮੋਟਰਸਾਈਰਲ ਦੀ ਹੋਈ ਟੱਕਰ, ਇਕ ਗੰਭੀਰ ਫੱਟੜ

10/16/2017 3:31:38 PM

ਬੰਗਾ(ਚਮਨ ਲਾਲ/ਰਾਕੇਸ਼ ਅਰੋੜਾ)— ਬੰਗਾ-ਨਵਾਂਸ਼ਹਿਰ ਮੁੱਖ ਮਾਰਗ 'ਤੇ ਪੈਂਦੇ ਸ਼ਹੀਦੇ ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲ੍ਹਾਂ ਵਿਖੇ ਉਨ੍ਹਾਂ ਦੀ ਬਣੀ ਸਮਾਰਕ ਕੋਲ ਇਕ ਕਾਰ ਅਤੇ ਮੋਟਰ ਸਾਈਕਲ ਵਿਚਕਾਰ ਟੱਕਰ ਹੋਣ ਕਾਰਨ ਇਕ ਵਿਅਕਤੀ ਦੇ ਗੰਭੀਰ ਰੂਪ 'ਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮੌਕੇ ਤੋਂ ਮਿਲੀ ਜਾਣਾਕਰੀ ਅਨੁਸਾਰ ਇਕ ਕਾਰ ਨੰਬਰ ਪੀ. ਬੀ. 32 ਐੱਸ.- 0941 ਜਿਸ ਨੂੰ ਜਸਪ੍ਰੀਤ ਸਿੰਘ ਪੁੱਤਰ ਜੱਸਾ ਸਿੰਘ ਵਾਸੀ ਨਵਾਂਸ਼ਹਿਰ ਚਲਾ ਰਿਹਾ ਸੀ, ਨਾਲ ਉਸ ਦੇ ਦੋਸਤ ਕਰਮਵੀਰ ਸਿੰਘ ਪੁੱਤਰ ਮਲਕੀਤ ਸਿੰਘ, ਸੁਰਿੰਦਰ ਸਿੰਘ ਪੁੱਤਰ ਰਾਮ ਲੁਭਾਇਆ, ਜਗਵੀਰ ਸਿੰਘ ਪੁਤਰ ਮਨਜੀਤ ਸਿੰਘ ਸਾਰੇ ਵਾਸੀਆਨ ਨਵਾਂਸ਼ਹਿਰ ਸਵਾਰ ਸਨ । 

PunjabKesariਜਸਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਬੰਗਾ ਦੇ ਇਕ ਨਿੱਜੀ ਸੈਂਟਰ 'ਚ ਆਈਲੈੱਟਸ ਸਿੱਖਦਾ ਹੈ ਅਤੇ ਛੁੱਟੀ ਉਪਰੰਤ ਉਹ ਆਪਣੇ ਦੋਸਤਾਂ ਨਾਲ ਵਾਪਸ ਨਵਾਂਸ਼ਹਿਰ ਨੂੰ ਜਾ ਰਿਹਾ ਸੀ । ਉਸ ਨੇ ਦੱਸਿਆ ਕਿ ਜਿਵੇਂ ਹੀ ਉਹ ਆਪਣੀ ਕਾਰ ਲੈ ਕੇ ਹਾਦਸੇ ਦੇ ਸਥਾਨ 'ਤੇ ਪੁਹੰਚਿਆ ਤਾਂ ਸਾਹਮਣਿਓ ਨਵਾਂਸ਼ਹਿਰ ਸਾਇਡ ਤੋਂ ਆ ਰਹੇ ਇਕ  ਮੋਟਰਸਾਈਕਲ ਸਵਾਰ ਨੇ ਆਪਣਾ ਮੋਟਰਸਾਈਕਲ ਇਕ ਦਮ ਆਦਰਸ਼ ਸਕੂਲ ਵਾਲੇ ਰਸਤੇ ਨੂੰ ਮੋੜ ਦਿੱਤਾ ਅਤੇ ਮੇਰੀ ਗੱਡੀ 'ਚ ਆ ਵੱਜਾ। ਜਿਸ ਤੋਂ ਬਾਅਦ ਮੋਟਰਸਾਈਕਲ ਸਵਾਰ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। 
ਲੋਕਾਂ ਦੀ ਮਦਦ ਨਾਲ ਉਸ ਨੂੰ ਬੰਗਾ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਨਿੱਜੀ ਹਸਪਤਾਲ ਪ੍ਰਸ਼ਾਸਨ ਨੇ ਉਸ ਨੂੰ ਨਵਾਂਸ਼ਹਿਰ ਲਈ ਰੈਫਰ ਕਰ ਦਿੱਤਾ। ਗੰਭੀਰ ਰੂਪ 'ਚ ਫੱਟੜ ਵਿਅਕਤੀ ਦੀ ਪਛਾਣ ਬਲਿਹਾਰ ਸਿੰਘ ਪੁਤਰ ਜੀਤ ਸਿੰਘ ਵਾਸੀ ਮਾਹਿਲ ਗਹਿਲਾ ਦੇ ਤੌਰ 'ਤੇ ਹੋਈ ਹੈ ਜੋਕਿ ਨਵਾਂਸ਼ਹਿਰ ਥਾਣਾ ਸਦਰ ਵਿਖੇ ਪੁਲਸ ਮੁਲਾਜ਼ਮ ਹੈ ।ਘਟਨਾ ਦੀ ਸੂਚਨਾ ਮਿਲਦੇ ਹੀ ਬੰਗਾ ਥਾਣਾ ਸਦਰ ਪੁਲਸ ਦੇ ਅਧਿਕਾਰੀ ਮੌਕੇ 'ਤੇ ਪੁਹੰਚ ਗਏ ਸਨ, ਜਿਨ੍ਹਾਂ ਨੇ ਉਪਰੋਕਤ ਦੁਰਘਟਨਾ ਗ੍ਰਸਤ ਵਾਹਨਾ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।


Related News