ਸੜਕ ਹਾਦਸੇ ''ਚ 1 ਵਿਅਕਤੀ ਦੀ ਮੌਤ

10/17/2017 7:00:42 PM

ਮੁਕੇਰੀਆਂ(ਬਲਬੀਰ)— ਬੀਤੀ ਦੇਰ ਰਾਤ ਸਥਾਨਕ ਲੁਬਾਣਾ ਭਵਨ ਦੇ ਸਾਹਮਣੇ ਜੀ. ਟੀ. ਰੋਡ 'ਤੇ ਹੋਏ ਇਕ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਰਾਕੇਸ਼ ਕੁਮਾਰ ਪੁੱਤਰ ਕਸ਼ਮੀਰ ਲਾਲ ਵਾਸੀ ਕਲਗੀਧਰ ਗੁਰਦੁਆਰਾ ਮੁਕੇਰੀਆਂ ਬੀਤੀ ਦੇਰ ਰਾਤ ਦਸੂਹਾ ਤੋਂ ਮੁਕੇਰੀਆਂ ਵੱਲ ਨੂੰ ਮੋਟਰਸਾਈਕਲ 'ਤੇ ਆ ਰਿਹਾ ਸੀ। ਇਸੇ ਦੌਰਾਨ ਜਦੋਂ ਉਹ ਉਕਤ ਥਾਂ 'ਤੇ ਪਹੁੰਚਿਆ ਤਾਂ ਅਚਾਨਕ ਇਕ ਕੁੱਤਾ ਉਸ ਦੇ ਮੋਟਰਸਾਈਕਲ ਅੱਗੇ ਆ ਗਿਆ ਅਤੇ ਉਸ ਨੂੰ ਬਚਾਉਂਦਿਆਂ ਉਹ ਖੁਦ ਮੋਟਰਸਾਈਕਲ ਤੋਂ ਹੇਠਾ ਡਿੱਗ ਪਿਆ ਅਤੇ ਉਸ ਦੀ ਘਟਨਾ ਵਾਲੀ ਥਾਂ 'ਤੇ ਹੀ ਮੌਤ ਹੋ ਗਈ। ਬਾਅਦ 'ਚ ਉਸ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਮੁਕੇਰੀਆਂ ਦਿੱਤਾ ਗਿਆ। ਜਿੱਥੇ ਪੋਸਟਮਾਰਟਮ ਕਰਨ ਤੋਂ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ।


Related News