ਕਰੈਸ਼ਰ ਨਾਲ ਲੱਦਿਆ ਪਲਟਿਆ ਟਰੱਕ, ਇਕ ਲੱਖ ਤੋਂ ਵੱਧ ਦਾ ਹੋਇਆ ਮਾਲੀ ਨੁਕਸਾਨ

08/14/2017 5:25:21 PM

ਸ਼ਾਮਚੁਰਾਸੀ(ਚੁੰਬਰ)— ਸੋਮਵਾਰ ਤੜਕਸਾਰ ਸ਼ਾਮਚੁਰਾਸੀ ਕਠਾਰ ਰੋਡ 'ਤੇ ਕਰੈਸ਼ਰ ਨਾਲ ਲੱਦਿਆ ਹੋਇਆ ਇਕ 10 ਟਾਇਰੀ ਟਰਾਲਾ ਪਲਟ ਗਿਆ। ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਕ ਟਰੱਕ ਦੇ ਚਾਲਕ ਲਖਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਭਾਰਟਾਂ ਕਲਾਂ ਨਵਾਂ ਸ਼ਹਿਰ ਨੇ ਦੱਸਿਆ ਕਿ ਉਹ ਪਠਾਨਕੋਟ ਤੋਂ ਆਪਣਾ ਟਰੱਕ ਨੰਬਰ ਪੀ. ਬੀ 06 ਕਿਊ 3256 ਕਰੈਸ਼ਰ ਨਾਲ ਲੋਡ ਕਰਕੇ ਮੇਹਿਟੀਆਣਾ ਜਾ ਰਿਹਾ ਸੀ ਕਿ ਤੜਕੇ 4.30 ਦੇ ਕਰੀਬ ਉਹ ਇਕ ਗੱਡੀ ਨੂੰ ਬਚਾਉਂਦਾ ਹੋਇਆ ਸੰਤੁਲਨ ਗੁਆ ਬੈਠਾ ਅਤੇ ਸੜਕ ਦਾ ਕਿਨਾਰਾ ਨਾ ਹੋਣ ਕਾਰਨ ਗੱਡੀ ਨਾਲ ਲੱਗਦੀ ਖਤਾਨ ਵਿਚ ਉਤਰਦਿਆਂ ਦਰੱਖਤ ਨਾਲ ਟਕਰਾ ਕੇ ਪਲਟ ਗਈ। ਇਸ ਹਾਦਸੇ ਵਿਚ ਡਰਾਇਵਰ ਵਾਲ-ਵਾਲ ਬਚ ਗਿਆ ਪਰ ਗੱਡੀ ਦੇ ਅਗਲੇ ਹਿੱਸੇ ਦਾ ਬੁਰੀ ਤਰ੍ਹਾਂ ਨੁਕਸਾਨ ਹੋ ਗਿਆ। ਉਸ ਨੇ ਦੱਸਿਆ ਕਿ ਇਕ ਲੱਖ ਤੋਂ ਵੱਧ ਦਾ ਮਾਲੀ ਨੁਕਸਾਨ ਹੋਇਆ ਹੈ ਅਤੇ ਉਕਤ ਟਰਾਲਾ ਘੱਟੋ ਘੱਟ ਦੋ ਕਰੇਨਾਂ ਨਾਲ ਖਾਲੀ ਕਰਨ ਉਪਰੰਤ ਚੁੱਕਿਆ ਜਾਵੇਗਾ।  


Related News