ਰਿਟਾ. ਸਬ-ਇੰਸਪੈਕਟਰ ਦੇ ਘਰ ਚੋਰੀ

06/27/2017 2:53:30 AM

ਦੀਨਾਨਗਰ, (ਕਪੂਰ)- ਦੀਨਾਨਗਰ ਦੇ ਅਵਾਂਖਾ ਰੋਡ ਵਿਖੇ ਬੂਆ ਲਾਲ ਜੋ ਕਿ ਦਿੱਲੀ ਪੁਲਸ ਤੋਂ ਰਿਟਾ. ਸਬ-ਇੰਸਪੈਕਟਰ ਹੈ, ਦੇ ਘਰ 'ਚੋਂ ਦੇਰ ਰਾਤ ਚੋਰਾਂ ਵੱਲੋਂ ਸੋਨੇ, ਚਾਂਦੀ ਦੇ ਗਹਿਣੇ ਤੇ ਨਕਦੀ ਉਡਾਉਣ ਦੀ ਖਬਰ ਹੈ।
ਜਾਣਕਾਰੀ ਅਨੁਸਾਰ ਬੂਆ ਲਾਲ ਦਾ ਪਰਿਵਾਰ ਪਿਛਲੇ ਤਿੰਨ ਸਾਲਾਂ ਤੋਂ ਅਵਾਂਖਾ ਰੋਡ ਵਿਖੇ ਇਕ ਕਿਰਾਏ ਦੇ ਮਕਾਨ 'ਚ ਰਹਿ ਰਿਹਾ ਸੀ ਤੇ ਹਾਲ ਹੀ 'ਚ ਗ੍ਰੀਨ ਸਿਟੀ ਦੀਨਾਨਗਰ ਵਿਖੇ ਆਪਣਾ ਮਕਾਨ ਤਿਆਰ ਕਰ ਕੇ ਉਥੇ ਘਰ ਦਾ ਜ਼ਿਆਦਾਤਰ ਸਾਮਾਨ ਲਿਜਾ ਚੁੱਕੇ ਸਨ ਜਦਕਿ ਅਜੇ ਕਾਫੀ ਸਾਮਾਨ ਪੁਰਾਣੇ ਘਰ 'ਚ ਪਿਆ ਹੋਇਆ ਸੀ, ਜੋ ਕਿ ਨਵੇਂ ਘਰ 'ਚ ਲੈ ਕੇ ਜਾਣਾ ਸੀ। ਬੂਆ ਲਾਲ ਦਾ ਪੁੱਤਰ ਅਜੇ ਕੁਮਾਰ ਪੰਜਾਬ ਨੈਸ਼ਨਲ ਬੈਂਕ 'ਚ ਡਿਪਟੀ ਮੈਨੇਜਰ ਹੈ ਤੇ ਅਵਾਂਖਾ ਰੋਡ ਵਾਲੇ ਘਰ 'ਚ ਪਿਆ ਸਾਮਾਨ ਲੈਣ ਗਿਆ ਤਾਂ ਉਹ ਹੈਰਾਨ ਰਹਿ ਗਿਆ ਕਿ ਮਕਾਨ ਅੰਦਰ ਕਮਰਿਆਂ ਦੇ ਤਾਲੇ ਟੁੱਟੇ ਪਏ ਸਨ। ਚੈੱਕ ਕਰਨ 'ਤੇ ਪਤਾ ਲੱਗਾ ਕਿ ਚੋਰ ਉਨ੍ਹਾਂ ਦੇ ਘਰ 'ਚੋਂ ਦੋ ਤੋਲੇ ਸੋਨੇ ਦੇ ਗਹਿਣੇ, 20 ਤੋਲੇ ਚਾਂਦੀ ਦੇ ਗਹਿਣੇ ਤੇ ਅਲਮਾਰੀ 'ਚ ਪਈ 15 ਹਜ਼ਾਰ ਰੁਪਏ ਨਕਦੀ ਲੈ ਗਏ ਸਨ। ਇਸ ਸੰਬੰਧੀ ਉਨ੍ਹਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਜਦਕਿ ਫਿੰਗਰ ਪ੍ਰਿੰਟ ਐਕਸਪਰਟ ਟੀਮ ਨੇ ਵੀ ਉਥੇ ਪਹੁੰਚ ਕੇ ਮੁਆਇਨਾ ਕੀਤਾ।


Related News