ਬਦਲਾ ਲੈਣ ਖਾਤਰ ਗੈਂਗਸਟਰਾਂ ਨੇ ਘਰ ''ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ (ਵੀਡੀਓ)

06/26/2017 2:38:26 PM

ਹੁਸ਼ਿਆਰਪੁਰ (ਸਮੀਰ ਵਸ਼ਿਸ਼ਟ)— ਜ਼ਿਲਾ ਹੁਸ਼ਿਆਰਪੁਰ 'ਚ ਗੈਂਗਸਟਰਾਂ ਦੇ ਹੌਂਸਲੇ ਇੰਨੇ ਬੁਲੰੰਦ ਹੋ ਚੁੱਕੇ ਹਨ ਕਿ ਆਏ ਦਿਨ ਕਿਤੇ ਵੀ ਗੋਲੀਆਂ ਚਲਾ ਕੇ ਦਹਿਸ਼ਤ ਦਾ ਮਾਹੌਲ ਬਣਾਉਣ 'ਚ ਕੋਈ ਕਸਰ ਨਹੀਂ ਛੱਡਦ। ਇਸ ਤਰ੍ਹਾਂ ਦਾ ਮਾਮਲਾ ਐਤਵਾਰ ਰਾਤ ਜ਼ਿਲਾ ਹੁਸ਼ਿਆਰਪੁਰ 'ਚ ਦੇਖਣ ਨੂੰ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਬਿੰਨੀ ਗੁੱਜਰ ਦੇ ਘਰ 'ਚ ਕੁੱਝ ਲੋਕਾਂ ਨੇ 7 ਰਾਊਂਡ ਗੋਲੀਆਂ ਚਲਾ ਕੇ ਦਹਿਸ਼ਤ ਫੈਲਾ ਦਿੱਤੀ।
ਅਸਲ 'ਚ ਬਿੰਨੀ ਗੁੱਜਰ ਖੁੱਦ ਗੈਂਗਸਟਰ ਹੈ ਅਤੇ ਇਸ ਸਮੇਂ ਉਹ ਕਤਲ ਦੇ ਕੇਸ 'ਚ ਕਪੂਰਥਲਾ ਜੇਲ 'ਚ ਬੰਦ ਹੈ ਕੁਝ ਅਰਸਾ ਪਹਿਲਾਂ ਬਿੰਨੀ ਗੁੱਜਰ ਦੇ ਪਿਤਾ ਨੂੰ ਕੁਝ ਲੋਕਾਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਉਸ ਤੋਂ ਬਾਅਦ ਬਿੰਨੀ ਗੁੱਜਰ ਨੇ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਉਸ ਦੇ ਪਿਤਾ ਨੂੰ ਮਾਰਨ ਵਾਲੇ ਇਕ ਵਿਅਕਤੀ ਨੂੰ ਮਾਰ ਦਿੱਤਾ ਸੀ। ਹੁਣ ਉਹੀ ਗੈਂਗਸਟਰ ਉਸ ਦਾ ਬਦਲਾ ਲੈਣ ਲਈ ਬਿੰਨੀ ਗੁੱਜਰ ਦੇ ਭਰਾ 'ਤੇ ਹਮਲਾ ਕਰਨ ਲਈ ਉਸ ਦੇ ਘਰ ਆਏ ਸਨ ਪਰ ਉਹ ਤਾਂ ਨਹੀਂ ਮਿਲਿਆ। ਇਸ ਤੋਂ ਬਾਅਦ ਗੁੱਸੇ 'ਚ ਬਿੰਨੀ ਦੇ ਘਰ 7 ਰਾਊਂਡ ਗੋਲੀਆਂ ਚਲਾ ਕੇ ਦੌੜ ਗਏ, ਜਿਸ ਦੀ ਤਸਵੀਰ ਸੀ. ਸੀ. ਟੀ. ਵੀ. 'ਚ ਸਾਫ ਨਹੀਂ ਆ ਸਕੀ। ਪੁਲਸ ਨੇ ਬਿੰਨੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਬਿੰਨੀ ਗੁਜਰ ਦੀ ਮਾਤਾ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਹਮਲਾ ਸਾਡੇ 'ਤੇ ਪਹਿਲਾਂ ਵੀ ਹੋ ਚੁੱਕਿਆ ਹੈ ਪਰ ਪੁਲਸ ਨੇ ਸਾਨੂੰ ਕੋਈ ਸੁਰੱਖਿਆ ਨਹੀਂ ਦਿੱਤੀ, ਜਿਸ ਦਾ ਨਤੀਜੇ ਵਜੋਂ ਅੱਜ ਫਿਰ ਸਾਡੇ ਘਰ 'ਤੇ ਹਮਲਾ ਕੀਤਾ ਗਿਆ ਹੈ।


Related News