ਸੜਕ ਦੁਰਘਟਨਾ ''ਚ ਰਿਟਾਇਰਡ ਫੌਜੀ ਦੀ ਮੌਤ

06/27/2017 7:41:03 AM

ਜਲੰਧਰ, ਕਰਤਾਰਪੁਰ, (ਮਾਹੀ, ਸਾਹਨੀ)- ਜਲੰਧਰ-ਅੰਮ੍ਰਿਤਸਰ ਮਾਰਗ 'ਤੇ ਸਥਿਤ ਜੰਗ-ਏ-ਆਜ਼ਾਦੀ 'ਚ ਸਕਿਓਰਿਟੀ ਗਾਰਡ ਵਜੋਂ ਡਿਊਟੀ ਨਿਭਾਅ ਕੇ ਦੇਰ ਰਾਤ ਮੋਟਰਸਾਈਕਲ 'ਤੇ ਘਰ ਵਾਪਸ ਪਰਤ ਰਹੇ ਸਾਬਕਾ ਫੌਜੀ ਗੁਰਦੀਪ ਸਿੰਘ (45) ਪੁੱਤਰ ਸੁਲੱਖਣ ਸਿੰਘ ਵਾਸੀ ਸ੍ਰੀ ਗੁਰੂ ਰਵਿਦਾਸ ਨਗਰ ਗਲੀ ਨੰ. 2, ਜਿੰਦਾ ਰੋਡ ਮਕਸੂਦਾਂ ਦੀ ਅਣਪਛਾਤੇ ਵਾਹਨ ਨਾਲ ਵਾਪਰੇ ਹਾਦਸੇ ਦੌਰਾਨ ਮੌਕੇ 'ਤੇ ਹੀ ਮੌਤ ਹੋ ਗਈ। ਵਾਹਨ ਚਾਲਕ ਮੌਕੇ 'ਤੇ ਫਰਾਰ ਹੋ ਗਿਆ। ਗੁਰਦੀਪ ਕੁਝ ਮਹੀਨੇ ਪਹਿਲਾਂ ਹੀ ਭਾਰਤੀ ਫੌਜ 'ਚੋਂ ਰਿਟਾਇਰਡ ਹੋ ਕੇ ਆਇਆ ਸੀ। ਇਸ ਸਬੰਧੀ ਮਕਸੂਦਾਂ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਨੇ 174 ਦੀ ਕਾਰਵਾਈ ਕਰ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।


Related News