ਟਰੱਕ ਚੋਰਾਂ ਤੋਂ ਸਾਢੇ 3 ਲੱਖ ਰੁਪਏ ਦੀ ਰਿਕਵਰੀ

06/27/2017 10:52:16 AM


ਅਬੋਹਰ(ਸੁਨੀਲ)—ਨਗਰ ਥਾਣਾ ਮੁਖੀ ਗੁਰਮੀਤ ਸਿੰਘ ਤੇ ਸਹਾਇਕ ਸਬ ਇੰਸਪੈਕਟਰ ਹਰਕੇਸ਼ ਕੁਮਾਰ ਨੇ ਅਬੋਹਰ ਤੋਂ ਚੋਰੀ ਹੋਇਆ ਟਰੱਕ ਸੰਗਰੂਰ ਤੋਂ ਬਰਾਮਦ ਕੀਤਾ ਸੀ। ਇਸ ਮਾਮਲੇ 'ਚ ਟਰੱਕ ਚੋਰੀ ਕਰਨ ਵਾਲਿਆਂ ਨੂੰ ਕਾਬੂ ਕਰਕੇ ਮਾਣਯੋਗ ਜੱਜ ਅਮਰੀਸ਼ ਕੁਮਾਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਮਾਣਯੋਗ ਜੱਜ ਨੇ ਦੋਸ਼ੀ ਨੂੰ ਪੁੱਛਗਿੱਛ ਦੇ ਲਈ 5 ਦਿਨ ਦੇ ਪੁਲਸ ਰਿਮਾਂਡ 'ਤੇ ਭੇਜਿਆ ਸੀ। ਪੁਲਸ ਨੇ ਰਿਮਾਂਡ ਦੌਰਾਨ ਦੋਵਾਂ ਦੋਸ਼ੀਆਂ ਕੋਲੋਂ ਸਾਢੇ 3 ਲੱਖ ਰੁਪਏ ਦੀ ਰਿਕਵਰੀ ਕੀਤੀ ਹੈ, ਜਦਕਿ ਇਸ ਟਰੱਕ ਨੂੰ ਦੋਸ਼ੀਆਂ ਨੇ ਖੁਰਦ-ਬੁਰਦ ਕਰ ਕੇ ਵੇਚ ਦਿੱਤਾ ਸੀ। 
ਜਾਣਕਾਰੀ ਅਨੁਸਾਰ ਨਗਰ ਥਾਣਾ ਪੁਲਸ ਨੂੰ ਗੁਰਸਿਮਰਨ ਪੁੱਤਰ ਲਖਵਿੰਦਰ ਸਿੰਘ ਵਾਸੀ ਨਾਨਕ ਨਗਰੀ ਗਲੀ ਨੰ. 5 ਦੇ ਬਿਆਨਾਂ ਦੇ ਆਧਾਰ 'ਤੇ ਉਸਦਾ ਟਰੱਕ 10 ਟਾਇਰਾਂ ਵਾਲਾ ਆਰ. ਜੇ. 19 ਆਈ. ਜੀ. 4632 ਨੂੰ 16.6.2017 ਨੂੰ ਗਲੀ 'ਚ ਘਰ ਦੇ ਬਾਹਰ ਖੜ੍ਹਾ ਸੀ ਅਤੇ ਰਾਤ ਸਮੇਂ ਚੋਰੀ ਹੋ ਗਿਆ ਸੀ। ਪੁਲਸ ਨੇ ਇਸ ਮਾਮਲੇ ਵਿਚ ਮੁਕੱਦਮਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਸੀ। ਨਗਰ ਥਾਣਾ ਨੰ. 1 ਦੇ ਮੁਖੀ ਅਤੇ ਸਹਾਇਕ ਸਬ ਇੰਸਪੈਕਟਰ ਰਾਕੇਸ਼ ਕੁਮਾਰ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਕਬਾੜੀਏ ਦੀ ਦੁਕਾਨ 'ਤੇ ਛਾਪਾ ਮਾਰ ਕੇ ਟਰੱਕ ਅਤੇ ਟਰੱਕ ਚੋਰੀ ਕਰਨ ਵਾਲਾ ਦੋਸ਼ੀ ਮਖਨ ਸਿੰਘ ਪੁੱਤਰ ਰੂਪਾ ਸਿੰਘ ਵਾਸੀ ਡਾਕ ਸਿੰਘ ਵਾਲਾ ਜ਼ਿਲਾ ਜ਼ਿੰਦ ਹਰਿਆਣਾ ਤੇ ਕਬਾੜੀਆ ਧਨੀ ਰਾਮ ਪੁੱਤਰ ਜਗਨਨਾਥ ਵਾਸੀ ਖਲੂਰੀ ਜ਼ਿਲਾ ਸੰਗਰੂਰ ਨੂੰ ਕਾਬੂ ਕੀਤਾ। ਦੋਵਾਂ ਦੋਸ਼ੀਆਂ ਨੂੰ ਕਾਬੂ ਕਰ ਕੇ ਮਾਣਯੋਗ ਜੱਜ ਅਮਰੀਸ਼ ਕੁਮਾਰ ਦੀ ਅਦਾਲਤ 'ਚ ਪੇਸ਼ ਕੀਤਾ। ਦੋਵਾਂ ਦੋਸ਼ੀਆਂ ਨੂੰ ਪੁਲਸ ਰਿਮਾਂਡ ਦੇ ਬਾਅਦ ਅਦਾਲਤ 'ਚ ਪੇਸ਼ ਕੀਤਾ ਗਿਆ। ਜਿਥੋਂ ਮਾਣਯੋਗ ਜੱਜ ਨੇ ਦੋਸ਼ੀਆਂ ਨੂੰ ਜੇਲ ਭੇਜਣ ਦੇ ਹੁਕਮ ਦਿੱਤੇ।


Related News