ਆਰ.ਐੱਸ.ਐੱਸ. ਆਗੂ ਗੋਸਾਈਂ ਦੀ ਹੱਤਿਆ ਦੇ ਵਿਰੋਧ ''ਚ ਭਾਜਪਾ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

10/18/2017 5:41:01 PM

ਹੁਸ਼ਿਆਰਪੁਰ(ਘੁੰਮਣ)— ਭਾਰਤੀ ਜਨਤਾ ਪਾਰਟੀ ਹੁਸ਼ਿਆਰਪੁਰ ਵੱਲੋਂ ਜ਼ਿਲਾ ਪ੍ਰਧਾਨ ਡਾ. ਰਮਨ ਘਈ ਦੀ ਪ੍ਰਧਾਨਗੀ 'ਚ ਘੰਟਾਘਰ ਚੌਕ 'ਚ ਪੰਜਾਬ ਸਰਕਾਰ ਖਿਲਾਫ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਭਾਜਪਾ ਦੇ ਰਾਸ਼ਟਰੀ ਉੱਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ਵਿਸ਼ੇਸ਼ ਤੌਰ 'ਤੇ ਪਹੁੰਚੇ। ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜਲਦ ਤੋਂ ਜਲਦ ਰਵਿੰਦਰ ਗੋਸਾਈਂ ਦੇ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿਚ ਅਰਾਜਕਤਾ ਫੈਲਾਉਣ ਵਾਲਿਆਂ ਤੇ ਭਾਈਚਾਰੇ ਨੂੰ ਠੇਸ ਪਹੁੰਚਾਉਣ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਪੰਜਾਬ ਵਿਚ ਅਮਨ-ਸ਼ਾਂਤੀ ਕਾਇਮ ਰੱਖਣ ਲਈ ਸਮਾਜ ਵਿਰੋਧੀ ਅਨਸਰਾਂ ਖਿਲਾਫ ਇੱਕਠੇ ਹੋ ਕੇ ਲੜਨਾ ਚਾਹੀਦਾ ਹੈ। ਇਸ ਮੌਕੇ ਸਮੂਹ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ। 
ਬੁਲਾਰਿਆਂ ਨੇ ਕਿਹਾ ਕਿ ਗੋਸਾਈਂ ਦੀ ਹੱਤਿਆ ਪੰਜਾਬ 'ਚ ਇਕ ਸੋਚੀ-ਸਮਝੀ ਸਾਜਿਸ਼ ਤਹਿਤ ਅੱਤਵਾਦ ਨੂੰ ਮੁੜ ਉਜਾਗਰ ਕਰਨ ਦੀ ਮੁਹਿੰਮ ਹੈ, ਜਿਸ ਨੂੰ ਸਰਕਾਰ ਨੂੰ ਸਖਤੀ ਨਾਲ ਕੁਚਲਣਾ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਲਾਅ-ਐਂਡ-ਆਰਡਰ ਦੀ ਸਥਿਤੀ ਵੀ ਡਾਵਾਂਡੋਲ ਹੋਈ ਪਈ ਹੈ। ਸਮਾਜ ਤੇ ਦੇਸ਼ ਵਿਰੋਧੀ ਤਾਕਤਾਂ ਅੱਤਵਾਦ ਨੂੰ ਬੜਾਵਾ ਦੇਣ ਦਾ ਯਤਨ ਕਰ ਰਹੀਆਂ ਹਨ। 
ਇਸ ਮੌਕੇ ਭਾਜਪਾ ਪ੍ਰਦੇਸ਼ ਕਾਰਜਕਾਰਨੀ ਦੇ ਮੈਂਬਰ ਐਡਵੋਕੇਟ ਆਰ. ਪੀ. ਧੀਰ, ਕਮਲਜੀਤ ਸੇਤੀਆ, ਸੰਜੀਵ ਤਲਵਾੜ, ਗੋਪੀ ਚੰਦ ਕਪੂਰ, ਐਡਵੋਕੇਟ ਡੀ. ਐੱਸ. ਬਾਗੀ, ਸਰਬਜੀਤ ਕੌਰ, ਕੁਲਭੂਸ਼ਣ ਸੇਠੀ, ਡਾ. ਰਾਜ ਕੁਮਾਰ ਸੈਣੀ, ਕੁਲਵੰਤ ਕੌਰ, ਕਮਲਜੀਤ ਕੌਰ, ਗੁਰਮਿੰਦਰ ਕੌਰ, ਮੰਡਲ ਪ੍ਰਧਾਨ ਮਨੋਜ ਸ਼ਰਮਾ, ਅਸ਼ਵਨੀ ਓਹਰੀ, ਨਵਜਿੰਦਰ ਬੇਦੀ, ਰੋਹਿਤ ਸੂਦ, ਬਲਵੀਰ ਸਿੰਘ, ਜਿੰਦੂ ਸੈਣੀ, ਅਸ਼ਵਨੀ ਛੋਟਾ, ਵਿਕਾਸ, ਅਮਿਤ ਖੁੱਲਰ, ਯਸ਼ੂ ਜੈਨ, ਡਾ. ਪੰਕਜ ਸ਼ਰਮਾ, ਅਸ਼ਵਨੀ ਗੈਂਦ, ਵਿਵੇਕ ਸੈਣੀ, ਨਰੇਸ਼ ਕੁਮਾਰ ਕੋਚ, ਡਾ. ਪੰਕਜ ਸ਼ਰਮਾ, ਮਿਅੰਕ ਸ਼ਰਮਾ, ਜਸਵੀਰ ਸਿੰਘ, ਸੁਨੀਲ ਸੇਠੀ, ਬਿੰਦੂ ਐਰੀ ਆਦਿ ਸਮੇਤ ਵੱਡੀ ਗਿਣਤੀ 'ਚ ਭਾਜਪਾ ਵਰਕਰ ਮੌਜੂਦ ਸਨ।


Related News