ਲੜਕੀ ਨਾਲ ਜਬਰ-ਜ਼ਨਾਹ

10/18/2017 7:19:56 AM

ਤਰਨਤਾਰਨ,  (ਰਾਜੂ)-  ਤਰਨਤਾਰਨ ਪੁਲਸ ਵੱਲੋਂ ਭੂਆ ਦੇ ਘਰ ਰਹਿੰਦੀ ਇਕ ਲੜਕੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ 'ਚ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।  ਇਸ ਸਬੰਧੀ ਪੀੜਤ ਲੜਕੀ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਰਛਪਾਲ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਸਕੱਤਰਾ ਮੇਰੇ ਨਾਲ ਨਾਜਾਇਜ਼ ਸਬੰਧ ਬਣਾਉਣਾ ਚਾਹੁੰਦਾ ਸੀ। ਇਸ ਸਬੰਧੀ ਜਦੋਂ ਮੁੱਦਈ ਦੇ ਮਾਤਾ-ਪਿਤਾ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਰਛਪਾਲ ਸਿੰਘ ਨੂੰ ਅਜਿਹਾ ਕਰਨ ਤੋਂ ਰੋਕਿਆ, ਜਿਸ 'ਤੇ ਰਛਪਾਲ ਸਿੰਘ ਨੇ ਮਾਤਾ-ਪਿਤਾ ਤੇ ਦਾਦੀ ਨੂੰ ਸੱਟਾਂ ਮਾਰੀਆਂ ਤੇ ਇਸ ਸਬੰਧੀ ਬਾਅਦ 'ਚ ਪਿੰਡ ਦੇ ਮੋਹਤਬਰ ਆਦਮੀਆਂ ਨੇ ਰਾਜ਼ੀਨਾਮਾ ਕਰਵਾ ਦਿੱਤਾ। ਉਸ ਦੇ ਮਾਤਾ-ਪਿਤਾ ਡਰਦੇ ਮਾਰੇ ਮੁੱਦਈ ਨੂੰ ਭੂਆ ਦੇ ਘਰ ਰੱਤੋਕੇ ਵਿਖੇ ਛੱਡ ਆਏ, ਜਿੱਥੇ ਕਰੀਬ 20 ਦਿਨ ਤੋਂ ਉਹ ਰਹਿ ਰਹੀ ਸੀ।
 ਪੀੜਤ ਲੜਕੀ ਅਨੁਸਾਰ 9 ਅਕਤੂਬਰ ਨੂੰ ਭੂਆ ਤੇ ਫੁਫੜ ਘਰ ਬਰਾਂਡੇ 'ਚ ਸੁੱਤੇ ਸਨ ਅਤੇ ਉਸ ਦੀ ਭੂਆ ਦਾ ਮੁੰਡਾ ਜੋਗਿੰਦਰ ਸਿੰਘ ਲਾਗੇ ਮੰਡੀ ਵਿਚ ਪੱਲੇਦਾਰੀ ਦਾ ਕੰਮ ਕਰਦਾ ਸੀ ਤਾਂ ਰਛਪਾਲ ਸਿੰਘ ਉਕਤ ਘਰ 'ਚ ਦਾਖਲ ਹੋ ਗਿਆ, ਜਿਸ ਨੇ ਮੇਰੇ ਮੂੰਹ ਅੱਗੇ ਹੱਥ ਰੱਖ ਕੇ ਮੈਨੂੰ ਡੰਗਰਾਂ ਵਾਲੀ ਹਵੇਲੀ ਵਿਚ ਲੈ ਗਿਆ, ਜਿਥੇ ਉਸ ਨੇ ਮੇਰੇ ਨਾਲ ਜਬਰ-ਜ਼ਨਾਹ ਕੀਤਾ। ਇਸ ਦੌਰਾਨ ਮੇਰੀ ਭੂਆ ਦਾ ਮੁੰਡਾ ਜੋਗਿੰਦਰ ਸਿੰਘ ਆ ਗਿਆ, ਜਿਸ ਨੂੰ ਦੇਖ ਕੇ ਉਕਤ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਇਸ ਸਬੰਧੀ ਤਫਤੀਸ਼ੀ ਅਫਸਰ ਏ. ਐੱਸ. ਆਈ. ਕਰਮਜੀਤ ਕੌਰ ਨੇ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News