ਦੇਸ਼ ਅੰਦਰ ਰੋਜ਼ਾਨਾ ਵਾਪਰ ਰਹੀਆਂ ਬਲਾਤਕਾਰ ਤੇ ਹਿੰਸਕ ਘਟਨਾਵਾਂ ਸਮਾਜ ਦੇ ਮੱਥੇ ''ਤੇ ਕਲੰਕ: ਸਵਿਤਾ ਚੌਧਰੀ

12/11/2017 6:24:45 PM

ਕਪੂਰਥਲਾ (ਮੱਲ੍ਹੀ)— ਬਾਲਗ ਅਤੇ ਨਾਬਾਲਗ ਮਹਿਲਾਵਾਂ ਨਾਲ ਦੇਸ਼ ਭਰ ਅੰਦਰ ਰੋਜ਼ਾਨਾ ਬਲਾਤਕਾਰ, ਅਗਵਾ, ਛੇੜਛਾੜ ਅਤੇ ਹਿੰਸਕ ਵਾਪਰ ਰਹੀਆਂ ਅਣਸੁਖਾਵੀਆਂ ਘਟਨਾਵਾਂ 'ਤੇ ਸਖਤ ਪ੍ਰਤੀਕਿਰਿਆ ਦਿੰਦਿਆ ਸਮਾਜ ਸੇਵਿਕਾ ਅਤੇ ਮਹਿਲਾ ਕਾਂਗਰਸ ਕਪੂਰਥਲਾ ਦੇ ਸ਼ਹਿਰੀ ਪ੍ਰਧਾਨ ਮੈਡਮ ਸੁਵਿਧਾ ਚੌਧਰੀ ਨੇ ਕਿਹਾ ਕਿ ਜਿਸ ਦੇਸ਼ 'ਚ ਔਰਤ ਨੂੰ ਗੁਰੂਆਂ, ਪੀਰਾਂ ਵਲੋਂ ਅਥਾਹ ਸਤਿਕਾਰ ਦਿੱਤਾ ਗਿਆ ਹੋਵੇ ਉਸ ਧਰਤੀ 'ਤੇ ਦਰਿੰਦਿਆਂ ਵੱਲੋਂ ਪੈਰ ਪੈਰ 'ਤੇ ਮਹਿਲਾਵਾਂ ਦਾ ਜਲੀਲ ਹੋਣਾ ਮੰਦਭਾਗੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਅੰਦਰ ਬਲਾਤਕਾਰ ਦੇ ਦੋਸ਼ੀਆਂ ਨੂੰ ਮੌਤ ਵਰਗੀ ਸਜ਼ਾ ਮਿਲਣ ਦਾ ਕਾਨੂੰਨ ਬਣੇਗਾ ਤਾਂ ਹੀ ਇਹ ਅਣਸੁਖਾਵੀਆਂ ਮੰਦਭਾਗੀਆਂ ਘਟਨਾਵਾਂ ਰੁਕ ਸਕਦੀਆਂ ਹਨ। 
ਉਨ੍ਹਾਂ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਦੇਸ਼ ਦੀਆਂ ਸਮੂਹ ਸੂਬਾ ਸਰਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੋਟ ਦੀ ਰਾਜਨੀਤੀ 'ਚੋਂ ਨਿਕਲ ਕੇ ਦੇਸ਼ ਦੀਆਂ ਮਹਿਲਾਵਾਂ ਦੇ ਮਾਣ ਸਨਮਾਨ ਦੀ ਰੱਖਿਆ ਲਈ ਇਕ ਮੰਚ 'ਤੇ ਇਕੱਠੇ ਹੋ ਕੇ ਕੋਈ ਅਜਿਹਾ ਸਖਤ ਕਾਨੂੰਨ ਬਣਾਉਣ ਜੋ ਮਹਿਲਾਵਾਂ ਨੂੰ ਬੁਰੀ ਨਜਰ ਨਾਲ ਵੇਖਣ ਵਾਲਿਆਂ ਨੂੰ ਸਲਾਖਾ ਪਿੱਛੇ ਬੰਦ ਕਰੇ ਅਤੇ ਬਾਲੜੀਆਂ ਮਹਿਲਾਵਾਂ ਨਾਲ ਬਲਾਤਕਾਰ ਅਤੇ ਹਿੰਸਕ ਵਾਰਦਾਤ ਕਰਨ ਵਾਲੇ ਦੋਸ਼ੀ ਨੂੰ ਘੱਟੋ ਘੱਟ ਮੌਤ ਦੀ ਸਜਾ ਹੋਵੇ। ਉਨ੍ਹਾਂ ਨੇ ਕਿਹਾ ਕਿ ਅੱਜ ਹਾਲਾਤ ਇਹ ਹੋ ਗਏ ਹਨ ਕਿ ਮਹਿਲਾਵਾਂ ਘਰ, ਦਫਤਰ ਜਾਂ ਹੋਰ ਕਿਤੇ ਵੀ ਕੰਮ ਵਾਲੀ ਥਾਂ 'ਤੇ ਸੁਰੱਖਿਅਤ ਨਹੀਂ ਹਨ, ਜਿਸ ਕਰਕੇ ਮਹਿਲਾਵਾਂ ਨੂੰ ਭੈਅ ਮੁਕਤ ਕਰਨਾ ਸਮੇਂ ਦੀ ਮੁੱਖ ਲੋੜ ਹੈ ਤਾਂ ਹੀ ਸਮਾਜ ਦੇ ਮੱਥੇ 'ਤੇ ਕਲੰਕ ਲੱਗੇਗਾ।


Related News