ਗਰੀਨ ਦੀਵਾਲੀ ਮਨਾਉਣ ਸਬੰਧੀ ਰੈਲੀ ਕੱਢੀ

10/17/2017 7:31:13 AM

ਪੱਟੀ,   (ਪਾਠਕ)-  ਲੋਕਾਂ ਨੂੰ ਪਟਾਕਾ ਰਹਿਤ ਗਰੀਨ ਦੀਵਾਲੀ ਮਨਾਉਣ ਸਬੰਧੀ ਜਾਗਰੂਕ ਕਰਨ ਲਈ ਸੁਵਿਧਾ ਕੇਂਦਰ ਪੱਟੀ ਵੱਲੋਂ ਸ਼ਹਿਰ ਵਿਚ ਇਕ ਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਨੂੰ ਸੋਹਨ ਸਿੰਘ ਡੀ. ਐੱਸ. ਪੀ. ਪੱਟੀ ਤੇ ਏ. ਕੇ. ਅਤਰੀ ਡੀ. ਐੱਸ. ਪੀ. ਤਰਨਤਾਰਨ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। 
ਡੀ. ਐੱਸ. ਪੀ. ਏ. ਕੇ. ਅਤਰੀ ਨੇ ਕਿਹਾ ਕਿ ਅੱਗੇ ਹੀ ਗਲੋਬਲ ਵਾਰਮਿੰਗ ਕਰ ਕੇ ਸਾਡਾ ਆਲਾ–ਦੁਆਲਾ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ, ਜਿਸ ਕਰਕੇ ਲੋਕ ਵੱਡੀ ਗਿਣਤੀ ਵਿਚ ਮਾਰੂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਦੀਵਾਲੀ 'ਤੇ ਪਟਾਕੇ ਚਲਾਉਣ ਨਾਲ ਪ੍ਰਦੂਸ਼ਣ ਫੈਲਦਾ ਤੇ ਸਾਡਾ ਮਕਸਦ ਲੋਕਾਂ ਨੂੰ ਜਾਗਰੂਕ ਕਰ ਕੇ ਗਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਤ ਕਰਨਾ ਹੈ। ਇਹ ਰੈਲੀ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚੋਂ ਹੁੰਦੀ ਹੋਈ ਵਾਪਸ ਸੁਵਿਧਾ ਕੇਂਦਰ ਆ ਕੇ ਸਮਾਪਤ ਹੋਈ। ਇਸ ਮੌਕੇ ਕੁਲਦੀਪ ਸਿੰਘ ਪੰਨਗੋਟਾ, ਸੁਖਦੇਵ ਸਿੰਘ ਤੇ ਹੋਰ ਪੁਲਸ ਅਧਿਕਾਰੀ ਸ਼ਹਿਰੀ ਸ਼ਾਮਲ ਹੋਏ।


Related News