ਰੱਖੜੀ ਦੇ ਤਿਉਹਾਰ ''ਤੇ ਬੋਲਿਆ ਰਾਧੇ ਮਾਂ ਦਾ ਭਰਾ, ਕੁਝ ਇਸ ਤਰ੍ਹਾਂ ਕੱਢੀ ਭੜਾਸ

08/29/2015 6:41:18 PM

ਜਲੰਧਰ : ਚੰਬਾ ਦੇ ਹਟਲੀ ਦੇ ਸ਼੍ਰੀ ਰਾਮ ਮੰਦਿਰ ਵਿਚ ਹੀ ਰਾਧੇ ਮਾਂ ਉਰਫ ਸੁਖਵਿੰਦਰ ਕੌਰ ਨੇ 1008 ਮਹੰਮਤ ਰਾਮਾ ਦੀਨਦਾਸ ਵਲੋਂ ਨਾਮ ਦਾਨ ਲੈ ਕੇ ਰਾਧੇ ਮਾਂ ਨਾਮ ਧਾਰਨ ਕੀਤਾ ਸੀ ਅਤੇ ਸ਼ਾਮ ਸੁੰਦਰ ਨੂੰ ਉਸ ਦਾ ਧਰਮ ਭਰਾ ਐਲਾਨ ਕੀਤਾ ਗਿਆ ਸੀ। ਪਰ ਜਿੱਥੇ ਰੱਖੜੀ ਦੇ ਮੌਕੇ ''ਤੇ ਹਰ ਭਰਾ ਆਪਣੀ ਭੈਣ ਨੂੰ ਪਿਆਰ ਨਾਲ ਵੇਖ ਰਿਹਾ ਹੈ, ਉਥੇ ਹੀ ਇਹ ਭਰਾ ਆਪਣੀ ਭੈਣ ਨੂੰ ਭੈਣ ਕਹਿਣ ਵਿਚ ਸ਼ਰਮ ਮਹਿਸੂਸ ਕਰ ਰਿਹਾ ਹੈ ਅਤੇ ਉਸ ਦੇ ਹੋਰ ਸਾਥੀਆਂ ਖਿਲਾਫ ਚੰਬਾ ਪੁਲਸ ਸਟੇਸ਼ਨ ''ਚ ਸ਼ਿਕਾਇਤ ਦੇ ਕੇ ਆਇਆ ਹੈ।
ਮਹੰਤ ਸ਼ਾਮ ਸੁੰਦਰ ਦਾ ਦੋਸ਼ ਹੈ ਕਿ ਰਾਧੇ ਮਾਂ ਉਨ੍ਹਾਂ ਦੇ ਮੰਦਿਰ ਅਤੇ ਜ਼ਮੀਨ ''ਤੇ ਕਬਜ਼ਾ ਕਰਨਾ ਚਾਹੁੰਦੀ ਹੈ ਜਿਸ ਲਈ ਉਨ੍ਹਾਂ ਨੂੰ ਪਹਿਲਾਂ ਲਾਲਚ ਦਿੱਤਾ ਅਤੇ ਫਿਰ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਰਾਧੇ ਮਾਂ ਦੀਆਂ ਮੁਸ਼ਕਲਾਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਹਨ। ਆਏ ਦਿਨ ਉਸ ਦਾ ਕੋਈ ਨਾ ਕੋਈ ਅਲੋਚਕ ਸਾਹਮਣੇ ਆ ਰਿਹਾ ਹੈ। ਹੁਣ ਵੇਖਣਾ ਹੈ ਕਿ ਇਸ ਦਾ ਰਾਧੇ ਮਾਂ ''ਤੇ ਕੀ ਅਸਰ ਪੈਂਦਾ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Gurminder Singh

Content Editor

Related News