ਜੁਲਾਈ ਤੋਂ ਬਾਅਦ ਅਗਸਤ ''ਚ ਵੀ ਬਾਰਿਸ਼ ਦਾ ਆਂਕੜਾ ਔਸਤ ਤੋਂ ਘੱਟ

08/17/2017 12:24:39 PM

ਹੁਸ਼ਿਆਰਪੁਰ - ਜੁਲਾਈ ਮਹੀਨੇ 'ਚ ਔਸਤਨ 210 ਮਿਲੀਮੀਟਰ ਤੱਕ ਬਾਰਿਸ਼ ਹੁੰਦੀ ਹੈ ਜਦਕਿ ਇਸ ਸਾਲ 80 ਮਿਲੀਮੀਟਰ ਤੱਕ ਬਾਰਿਸ਼ ਹੋਈ ਹੈ।  
ਇਸੇ ਤਰ੍ਹਾਂ ਅਗਸਤ ਮਹੀਨੇ 'ਚ ਔਸਤਨ 247 ਮਿਲੀਮੀਟਰ ਤੱਕ ਬਾਰਿਸ਼ ਹੁੰਦੀ ਹੈ ਜਦਕਿ 16 ਅਗਸਤ ਤੱਕ 85.8 ਮਿਲੀਮੀਟਰ ਹੀ ਬਾਰਿਸ਼ ਹੋਈ ਹੈ। ਦੇਸ਼ ਦੇ ਅਨੇਕਾ ਰਾਜਾਂ ਮੁਕਾਬਲੇ ਪੰਜਾਬ 'ਚ ਇਸ ਸਾਲ ਕਮਜ਼ੋਰ ਮਾਨਸੂਨ ਨੂੰ ਲੈ ਕੇ ਲੋਕ ਹੈਰਾਨ ਹਨ। 
ਮਾਨਸੂਨ ਵਿਭਾਗ ਦੇ ਜਾਣਕਾਰਾਂ ਮੁਤਾਬਕ ਮਾਨਸੂਨ ਤੱਟ ਹਿਮਾਚਲ ਦੀ ਉੱਚੀਆਂ ਪਹਾੜੀਆਂ ਵੱਲ ਹੋ ਗਿਆ ਹੈ। ਇਸ ਲਈ ਹੁਣ ਸੋਕਾ ਅਤੇ ਜ਼ਿਆਦਾ ਗਰਮੀ ਹੈ। 19 ਅਗਸਤ ਦੇ ਆਸ-ਪਾਸ ਮਾਨਸੂਨ ਤੱਟ ਦੱਖਣ ਦਿਸ਼ਾ ਵੱਲ ਹੋਣ ਦੀ ਸੰਭਾਵਨਾ ਹੈ।
 


Related News