ਫਿਰੋਜ਼ਰਪੁਰ : ਰੇਲਵੇ ਸਟੇਸ਼ਨ ਨੇੜੇ ਲੇਬਰ ਤੇ ਪੁਲਸ ਮੁਲਾਜ਼ਮਾਂ ਵਿਚਾਲੇ ਖੂਨੀ ਟਕਰਾਅ, ਕਈ ਜ਼ਖਮੀ (ਵੀਡੀਓ)

05/23/2017 2:57:15 PM

ਫਿਰੋਜ਼ਪੁਰ (ਸੰਨੀ ਚੋਪੜਾ) — ਇਥੇ ਰੇਲਵੇ ਸਟੇਸ਼ਨ ਦੇ ਕੋਲ ਲੇਬਰ ਅਤੇ ਪੁਲਸ ''ਚ ਟਕਰਾਅ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਿਕਰਯੋਗ ਹੈ ਕਿ ਐੱਫ. ਸੀ. ਆਈ. ਦੇ ਲੇਬਰ ਦੇ ਠੇਕੇਦਾਰ ਵਲੋਂ ਸਪੇਸ਼ਲ ਗੱਡੀ ''ਚ ਲੋਡਿੰਗ ਤੇ ਅਨਲੋਡਿੰਗ ਕਰਨ ਲਈ ਬਾਹਰ  ਤੋਂ ਲੇਬਰ ਮੰਗਵਾਉਣ ''ਤੇ ਸਥਾਨਕ ਲੇਬਰ ਠੇਕੇਦਾਰਾਂ ਦੇ ਵਿਰੋਧ ਕਰ ਰਹੇ ਹਨ। ਜਿਸ ਕਾਰਨ ਤਣਾਅ ਪੂਰਣ ਸਥਿਤੀ ਪੈਦਾ ਹੋ ਗਈ, ਸੂਚਨਾ ਮਿਲਣ ''ਤੇ ਪੁਲਸ ਫੋਰਸ ਮੌਕੇ ''ਤੇ ਤਾਇਨਾਤ ਹੋਈ, ਜਿਸ ਤੋਂ ਬਾਅਦ ਲੇਬਰ ਵਲੋਂ ਪੁਲਸ ''ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ ਗਈ। ਇਸ ਤੋਂ ਬਾਅਦ ਪੁਲਸ ਨੇ ਹਲਕਾ ਲਾਠੀਚਾਰਜ ਕੀਤਾ ਅਤੇ ਆਂਸੂ ਗੈਸ ਦੇ ਗੋਲੇ ਵੀ ਛੱਡੇ। ਜਾਣਕਾਰੀ ਮੁਤਾਬਕ ਇਸ ਮਾਮਲੇ ''ਚ ਕੁਝ ਲੋਕਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ ਤੇ ਕੁਝ ਲੋਕ ਜ਼ਖਮੀ ਵੀ ਹੋਏ ਹਨ,  ਜਿਨ੍ਹਾਂ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। 
ਉਥੇ ਹੀ ਮੌਕੇ ''ਤੇ  ਪੁੱਜੇ ਐੱਸ. ਪੀ. ਐੱਚ. ਰਾਜਵੀਰ ਸਿੰਘ ਨੇ ਦੱਸਿਆ ਕਿ ਦਿਸ਼ਾ ਨਿਰਦੇਸ਼ ਦੇ ਮੁਤਾਬਕ ਐੱਫ. ਸੀ. ਆਈ. ਦੇ ਮਾਲ ਦੀ ਸਪੇਸ਼ਲ ਗੱਡੀ ਤੋਂ ਲੋਡਿੰਗ ਤੇ ਅਨਲੋਡਿੰਗ ਦਾ ਲੇਬਰ ਨੂੰ ਠੇਕਾ ਦਿੱਤਾ ਗਿਆ ਸੀ ਪਰ ਸਥਾਨਕ ਲੇਬਰ ਨੇ ਇਸ ਦਾ ਵਿਰੋਧ ਕੀਤਾ ਅਤੇ ਪੁਲਸ ਦੀ ਤਾਇਨਾਤੀ ਤੋਂ ਬਾਅਦ ਲੇਬਰ ਵਲੋਂ ਪੁਲਸ ''ਤੇ ਪੱਥਰਬਾਜ਼ੀ ਕੀਤੀ ਗਈ, ਜਿਸ ਕਾਰਨ ਸੇਲਫ ਡਿਫੇਂਸ ਦੇ ਤੌਰ ''ਤੇ ਭੀੜ ਨੂੰ ਕਾਬੂ ਕਰਨ ਲਈ ਹਲਕਾ ਲਾਠੀ ਚਾਰਜ ਕੀਤਾ ਗਿਆ ਹੈ ਨਾਲ ਹੀ ਉਨ੍ਹਾਂ ਕਿਹਾ ਕਿ ਨਜ਼ਦੀਕ ਰਿਹਾਇਸ਼ੀ ਇਲਾਕਾ ਹੋਣ ਕਾਰਨ ਕਾਨੂੰਨ ਨੂੰ ਪੂਰੇ ਧਿਆਨ ''ਚ ਰੱਖ ਕੇ ਕਾਰਵਾਈ ਕੀਤੀ ਜਾਵੇਗੀ।    

Related News