ਰਾਹੁਲ ਗਾਂਧੀ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ : ਭੱਟੀ

10/18/2017 6:49:42 AM

ਬੁਢਲਾਡਾ  (ਮਨਜੀਤ) — ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ  ਦੀ ਜਿੱਤ ਦੀ ਖੁਸ਼ੀ ਵਿਚ ਪੱਬਾਂ ਭਾਰ ਹੋਈ ਹਲਕਾ ਬੁਢਲਾਡਾ ਤੋਂ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ ਦੀ ਅਗਵਾਈ ਹੇਠ ਜਿੱਤ ਦੀ ਖੁਸ਼ੀ ਵਿਚ ਸ਼ਹਿਰ 'ਚ ਲੱਡੂ ਵੰਡ ਕੇ ਜਸ਼ਨ ਮਨਾਏ। ਇਸ ਮੌਕੇ ਬੀਬੀ ਭੱਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਜਿੱਤ ਨਾਲ ਆਉਣ ਵਾਲੀਆਂ ਲੋਕ ਸਭਾ ਚੋਣਾਂ   ਵਿਚ ਕਾਂਗਰਸ ਪਾਰਟੀ ਦੀ ਕੇਂਦਰ ਵਿਚ ਸਰਕਾਰ ਬਣਨਾ ਯਕੀਨਨ ਹੈ, ਜਿਸ ਦੀ ਅਗਵਾਈ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਕਰਨਗੇ। ਉਨ੍ਹਾਂ ਅਖੀਰ ਵਿਚ ਕਿਹਾ ਕਿ ਗੁਰਦਾਸਪੁਰ ਦੇ ਲੋਕਾਂ ਨੇ ਕੈਪਟਨ ਸਰਕਾਰ ਦੀ ਵਧੀਆ  ਕਾਰਗੁਜ਼ਾਰੀ 'ਤੇ ਮੋਹਰ ਲਾ ਕੇ ਸਾਬਿਤ ਕਰ ਦਿੱਤਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਲੋਕਪੱਖੀ ਸਰਕਾਰ ਹੈ। ਇਸ ਮੌਕੇ ਜਗਦੀਸ਼ ਸਿੰਘ ਕੁਲਾਣਾ ਸਾਬਕਾ ਸਰਪੰਚ, ਦਿਲਬਾਗ ਸਿੰਘ ਗੱਗੀ ਕਲੀਪੁਰ, ਮਾ. ਪ੍ਰਕਾਸ਼ ਸਿੰਘ ਸ਼ਰਮਾ, ਸਰਪੰਚ ਗੁਰਲਾਲ ਸਿੰਘ ਗੋਬਿੰਦਪੁਰਾ, ਗੁਰਪ੍ਰੀਤ ਵਿਰਕ, ਅਮਰਨਾਥ ਬਿੱਲੂ ਪ੍ਰਧਾਨ ਰਾਈਸ ਮਿੱਲਜ਼ ਬੁਢਲਾਡਾ, ਸੁਨੀਲ ਕੁਮਾਰ ਕਾਲਾ ਬੋਹਾ, ਤੀਰਥ ਸਿੰਘ ਸਵਿਟੀ, ਹਰਪ੍ਰੀਤ  ਸਿੰਘ ਪਿਆਰੀ ਤੋਂ ਇਲਾਵਾ ਹੋਰ ਵੀ ਮੌਜੂਦ ਸਨ।


Related News