‘ਗੁਰੂ’ ਨੇ ਠੋਕੀ ਰਾਹੁਲ ਦੇ ਕਾਂਗਰਸ ਪ੍ਰਧਾਨ ਬਣਨ ’ਤੇ ‘ਤਾਲੀ’, ਦਿੱਤਾ ਇਹ ਬਿਆਨ

12/11/2017 9:31:58 PM

ਨਵੀਂ ਦਿੱਲੀ (ਏਜੰਸੀ)- ਗੁਜਰਾਤ ’ਚ ਪ੍ਰਧਾਨ ਮੰਤਰੀ ਮੋਦੀ ਖਿਲਾਫ ਲਗਾਤਾਰ ਮੁਹਿੰਮ ਚਲਾਉਣ ਵਾਲੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਸੋਮਵਾਰ ਨੂੰ ਕਾਂਗਰਸ ਪ੍ਰਧਾਨ ਚੁਣ ਲਿਆ ਗਿਆ। ਉਹ ਇਸ ਅਹੁਦੇ ’ਤੇ ਆਪਣੀ ਮਾਂ ਅਤੇ 19 ਸਾਲਾਂ ਤੱਕ ਪਾਰਟੀ ਪ੍ਰਧਾਨ ਦਾ ਕਾਰਜਭਾਰ ਸੰਭਾਲਣ ਵਾਲੀ ਸੋਨੀਆ ਗਾਂਧੀ ਦੀ ਥਾਂ ਲੈਣਗੇ।
ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਰਾਹੁਲ ਗਾਂਧੀ ਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਚੁਣੇ ਜਾਣ ’ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਸਾਡੇ ਦੇਸ਼ ਦੀ ਖੁਸ਼ਕਿਸਮਤੀ ਹੈ। ਦੇਸ਼ ਦੇ ਜ਼ਿਆਦਾਤਰ ਨੌਜਵਾਨ ਜਿਨ੍ਹਾਂ ਨੂੰ ਪ੍ਰੇਰਨਾ ਦੀ ਲੋੜ ਹੈ। ਉਨ੍ਹਾਂ ਦੇ ਚਰਿੱਤਰ, ਵਿਚਾਰ ਪ੍ਰਕਿਰਿਆ ਅਤੇ ਰਵੱਈਏ ਕਾਰਨ ਨੌਜਵਾਨ ਰਾਹੁਲ ਗਾਂਧੀ ਨੂੰ ਚੜ੍ਹਦੇ ਸੂਰਜ ਦੇ ਰੂਪ ਵਿਚ ਦੇਖਦੇ ਹਨ। ਸਿੱਧੂ ਨੇ ਕਿਹਾ ਕਿ ਇਹ ਇਕ ਜਾਂਚਿਆ-ਪਰਖਿਆ ਖਾਨਦਾਨ ਹੈ, ਪੰਡਿਤ ਨਹਿਰੂ ਨੇ ਇਸ ਦੇਸ਼ ਨੂੰ ਆਜ਼ਾਦੀ ਦਿਵਾਈ। ਇੰਧਰਾ ਜੀ, ਰਾਜੀਵ ਜੀ ਨੇ ਆਪਣੀ ਜਾਣ ਦੇਸ਼ ’ਤੇ ਵਾਰ ਦਿੱਤੀ। ਸੋਨੀਆ ਜੀ ਨੇ ਖੁਦ ਪਿੱਛੇ ਰਹਿ ਕੇ ਸਰਦਾਰ ਮਨਮੋਹਨ ਸਿੰਘ ਨੂੰ ਸੱਤਾ ਦਿੱਤੀ ਅਤੇ ਹੁਣ ਰਾਹੁਲ ਗਾਂਧੀ ਹਿੰਦੁਸਤਾਨ ਨੂੰ ਭਰੋਸੇਯੋਗਤਾ ਦੇਣਗੇ।


Related News