ਕੈਪਟਨ ਕਰ ਸਕਦੇ ਨੇ ''ਗੁੰਡਾ'' ਸ਼ਬਦ ਆਖਣ ''ਤੇ ਸਖਤ ਕਾਰਵਾਈ !

06/25/2017 9:32:34 AM

ਲੁਧਿਆਣਾ (ਮੁੱਲਾਂਪੁਰੀ)-ਪੰਜਾਬ ਵਿਧਾਨ ਸਭਾ 'ਚ ਬਜਟ ਸੈਸ਼ਨ ਦੌਰਾਨ ਜਿਸ ਤਰੀਕੇ ਨਾਲ ਵਿਧਾਨ ਸਭਾ ਇਸ ਵਾਰ ਮੱਛੀ ਮਾਰਕਿਟ ਦਾ ਰੂਪ ਧਾਰਨ ਕਰ ਲਿਆ ਤੇ ਵਿਧਾਨ ਸਭਾ 'ਚ ਗਾਲੀ-ਗਲੋਚ, ਪੱਗਾਂ ਲੱਥਣ, ਖਿੱਚ-ਧੂਹ ਅਤੇ ਕੁੱਟਮਾਰ ਦੀਆਂ ਘਟਨਾਵਾਂ ਨਾਲ ਇਸ ਵਾਰ ਬਜਟ ਸੈਸ਼ਨ ਦੀ ਕਾਰਵਾਈ ਭਾਵੇਂ ਸੱਤਾ ਧਿਰ ਨੇ ਸਮਾਪਤ ਕਰ ਲਈ ਹੈ ਪਰ ਇਸ ਕਾਰਵਾਈ ਕਾਰਨ ਮੰਤਰੀਆਂ ਤੇ ਵਿਧਾਇਕਾਂ ਦੀ ਬੋਲ-ਬਾਣੀ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 'ਆਪ' ਵਿਧਾਇਕਾਂ ਦੀਆਂ ਪੱਗਾਂ ਲੱਥਣ ਦੇ ਮਾਮਲੇ 'ਚ  ਹੋਈ ਖਿੱਚ-ਧੂਹ ਤੋਂ ਦੁਖੀ ਤੇ ਤਲਖੀ ਭਰੇ ਰਵੱਈਏ 'ਚ ਜੋ ਉਨ੍ਹਾਂ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਰਾਣਾ ਕੇ. ਪੀ. ਬਾਰੇ ਵਾਰ-ਵਾਰ 'ਗੁੰਡਾ' ਸ਼ਬਦ ਵਰਤਿਆ ਹੈ।  ਕੈਪਟਨ ਅਮਰਿੰਦਰ ਸਿੰਘ ਸਰਕਾਰ ਇਸ ਗੱਲ ਨੂੰ ਲੈ ਕੇ ਕਾਫੀ ਖਫਾ ਦੱਸੀ ਜਾ ਰਹੀ ਹੈ ।
ਸੂਤਰਾਂ ਨੇ ਦੱਸਿਆ ਕਿ ਜੇਕਰ ਸਰਕਾਰ ਨੇ ਵਿਧਾਨ ਸਭਾ ਦੀ ਕਮੇਟੀ ਬਣਾ ਕੇ ਇਸ ਮਾਮਲੇ ਦੀ ਜਾਂਚ ਤੇ ਕਾਰਵਾਈ ਆਰੰਭ ਕਰ ਦਿੱਤੀ ਤਾਂ ਵਿਧਾਨ ਸਭਾ ਦੇ ਸਪੀਕਰ ਸਖਤ ਫੈਸਲਾ ਲੈ ਸਕਦੇ ਹਨ।
ਅੱਜਕਲ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਹਨ ਹੁਣ ਦੇਖਣਾ ਇਹ ਹੋਵੇਗਾ ਕਿ ਉਹ ਪਿਛਲੇ ਦਿਨੀਂ ਵਾਪਰੀਆਂ ਵਿਧਾਨ ਸਭਾ ਦੀਆਂ ਘਟਨਾਵਾਂ ਅਤੇ ਸਪੀਕਰ ਨੂੰ ਬੋਲੇ ਗਏ ਅਪਸ਼ਬਦਾਂ 'ਤੇ ਕਿਸ ਤਰ੍ਹਾਂ ਦੀ ਕਾਰਵਾਈ ਨੂੰ ਅੰਜਾਮ ਦਿੰਦੇ ਹਨ। ਇਸ ਬਾਰੇ ਰਾਜਸੀ ਹਲਕਿਆਂ 'ਚ ਚਰਚਾ ਛਿੜ ਗਈ ਹੈ। 


Related News