ਚੰਡੀਗੜ੍ਹ ਯੂਨੀਵਰਸਿਟੀ ''ਚ ਸ਼ਰੇਆਮ ਭਿੜੀਆਂ ਕੁੜੀਆਂ, ਚੱਲੇ ਘਸੁੰਨ-ਮੁੱਕੇ, ਟੁੱਟੇ ਦੰਦ (ਦੇਖੋ ਤਸਵੀਰਾਂ)

09/25/2016 2:49:00 PM

ਚੰਡੀਗੜ੍ਹ (ਕੁਲਦੀਪ) : ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਕੈਂਪਸ ''ਚ ਬੀਤੇ ਦਿਨ ਦੁਪਹਿਰ ਸਮੇਂ ਉਸ ਸਮੇਂ ਭਾਜੜ ਪੈ ਗਈ ਜਦੋਂ ਦੋ ਲੜਕੀਆਂ ਆਪਸ ''ਚ ਗੱਲਬਾਤ ਕਰਦੀਆਂ ਹੋਈਆਂ ਅਚਾਨਕ ਇਕ-ਦੂਜੇ ''ਤੇ ਭੜਕ ਪਈਆਂ। ਕਿਸੇ ਨੂੰ ਕੁਝ ਸਮਝ ਆਉਣ ਤੋਂ ਪਹਿਲਾਂ ਦੋਵਾਂ ਲੜਕੀਆਂ ''ਚ ਘਸੁੰਨ-ਮੁੱਕੇ ਚੱਲਣ ਲੱਗ ਪਏ। ਮੌਕੇ ''ਤੇ ਮੌਜੂਦ ਲੋਕਾਂ ਅਨੁਸਾਰ ਮੁੱਕਾ ਲੱਗਣ ਲਾਲ ਇਕ ਲੜਕੀ ਦੇ ਦੰਦ ਵੀ ਟੁੱਟ ਗਏ। ਹਾਲਾਂਕਿ ਕੁਝ ਲੋਕਾਂ ਵੱਲੋਂ ਬਚਾਅ ਕਰਨ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ, ਜਦਕਿ ਲੜਕੀਆਂ ਨੇ ਪੁਲਸ ''ਚ ਸ਼ਿਕਾਇਤ ਦੇਣ ਤੋਂ ਇਨਕਾਰ ਕਰ ਦਿੱਤਾ।
ਮੌਕੇ ਦੇ ਗਵਾਹਾਂ ਅਨੁਸਾਰ ਦੁਪਹਿਰ ਨੂੰ ਡੀ. ਪੀ. ਆਰ. ਰੂਮ ਦੇ ਬਾਹਰ ਰੁੱਖਾਂ ਕੋਲ ਖੜ੍ਹੀਆਂ ਲੜਕੀਆਂ ਆਪਸ ''ਚ ਗੱਲਬਾਤ ਕਰ ਰਹੀਆਂ ਸਨ। ਇਸ ਦੌਰਾਨ ਅਚਾਨਕ ਉਨ੍ਹਾਂ ਨੇ ਇਕ-ਦੂਜੇ ''ਤੇ ਭੜਕਣਾ ਸ਼ੁਰੂ ਕਰ ਦਿੱਤਾ ਤੇ ਇਕ-ਦੂਜੇ ''ਤੇ ਘਸੁੰਨ-ਮੁੱਕਿਆਂ ਨਾਲ ਹਮਲਾ ਕਰ ਦਿੱਤਾ ਪਰ ਦੋਵੇਂ ਕਿਸੇ ਲੜਕੇ ਦੇ ਵਿਸ਼ੇ ''ਚ ਗੱਲ ਕਰਦੀਆਂ ਭੜਕੀਆਂ ਸਨ।

ਭੀੜ ਵੀਡੀਓ ਬਣਾਉਣ ''ਚ ਮਸ਼ਰੂਫ
ਲੜਕੀਆਂ ਦੀ ਲੜਾਈ ਦੇਖ ਕੇ ਮੌਕੇ ''ਤੇ ਭੀੜ ਜਮ੍ਹਾ ਹੋ ਗਈ ਪਰ ਉਨ੍ਹਾਂ ਨੂੰ ਛੁਡਾਉਣ ਦੀ ਥਾਂ ਲੋਕ ਵੀਡੀਓ ਬਣਾਉਣ ''ਚ ਮਸ਼ਰੂਫ ਦਿਖਾਈ ਦਿੱਤੇ।


Gurminder Singh

Content Editor

Related News