ਸਿੱਖਿਆ ਬੋਰਡ ਦਫਤਰ ''ਚ ਕਰਮਚਾਰੀਆਂ ਦੀ ਪਹਿਲੀ ਤੋਂ ਲੱਗੇਗੀ ਬਾਇਓਮੈਟ੍ਰਿਕ ਹਾਜ਼ਰੀ

10/19/2017 10:28:47 AM

ਮੋਹਾਲੀ (ਨਿਆਮੀਆਂ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫਤਰ ਵਿਚ ਪਹਿਲੀ ਨਵੰਬਰ ਤੋਂ ਬੋਰਡ ਮੁਲਾਜ਼ਮਾਂ ਦੀ ਬਾਇਓਮੈਟ੍ਰਿਕ ਹਾਜ਼ਰੀ ਲੱਗਣ ਜਾ ਰਹੀ ਹੈ। ਬੋਰਡ ਦੇ ਬੁਲਾਰੇ ਕੋਮਲ ਸਿੰਘ ਨੇ ਦੱਸਿਆ ਕਿ ਬੋਰਡ ਦੇ ਕੰਮਕਾਜ 'ਚ ਕੀਤੇ ਜਾ ਰਹੇ ਸੁਧਾਰਾਂ ਦੀ ਕੜੀ 'ਚ ਇਕ ਹੋਰ ਕਦਮ ਪੁੱਟਦਿਆਂ ਜਿਥੇ ਦਫਤਰ ਨੂੰ ਆਧੁਨਿਕ ਤਕਨੀਕ ਨਾਲ ਹੋਰ ਲੈਸ ਕੀਤਾ ਜਾ ਰਿਹਾ ਹੈ, ਉਥੇ ਹੀ ਇਸ ਤਰ੍ਹਾਂ ਕਰਨ ਨਾਲ ਬੋਰਡ ਮੁਲਾਜ਼ਮਾਂ ਦੇ ਸਮੇਂ ਸਿਰ ਆਉਣ-ਜਾਣ 'ਚ ਹੋਰ ਪਾਰਦਰਸ਼ਤਾ ਤੇ ਮੁਸਤੈਦੀ ਆਵੇਗੀ, ਜਿਸ ਨਾਲ ਮੁਲਾਜ਼ਮਾਂ ਦੀ ਕਾਰਗੁਜ਼ਾਰੀ 'ਚ ਹੋਰ ਨਿਖਾਰ ਆਵੇਗਾ ਤੇ ਆਮ ਪਬਲਿਕ ਦੇ ਕੰਮਕਾਜ ਜਲਦੀ ਹੋਣ 'ਚ ਹੋਰ ਸਹੂਲਤ ਹੋਵੇਗੀ। 
ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਦਫਤਰੀ ਪੱਧਰ 'ਤੇ ਕੀਤੇ ਜਾਣ ਵਾਲੇ ਪ੍ਰਬੰਧਾਂ ਦੀ ਤਿਆਰੀ ਅੰਤਿਮ ਪੜਾਅ ਵਿਚ ਹੈ। ਇਸ ਸਬੰਧੀ ਜਲਦ ਹੀ ਬੋਰਡ ਅਧਿਕਾਰੀਆਂ ਦੀ ਬਰਾਂਚ ਮੁਖੀਆਂ ਨਾਲ ਮੀਟਿੰਗ ਕਰਕੇ ਨਵੇਂ ਹਾਜ਼ਰੀ ਪ੍ਰਬੰਧ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਇਸ ਬਾਰੇ ਅਭਿਆਸ ਕਰਵਾਇਆ ਜਾਵੇਗਾ।


Related News