ਸੁਤੰਤਰਤਾ ਦਿਵਸ ''ਤੇ ਪੰਜਾਬ ਸਰਕਾਰ ਨੇ ਫਰੀਦਕੋਟ ਦੀ ਮਾਡਰਨ ਜੇਲ ਦੇ ਕੈਦੀਆਂ ਨੂੰ ਦਿੱਤਾ ਖਾਸ ਤੋਹਫਾ

08/17/2017 6:24:06 PM

ਫਰੀਦਕੋਟ - ਪੰਜਾਬ ਸਰਕਾਰ ਨੇ ਪੰਜਾਬ ਦੀ ਅਲੱਗ-ਅਲੱਗ ਜੇਲਾਂ 'ਚ ਬੰਦ ਚੰਗੇ ਚਾਲ-ਚਲਨ ਵਾਲੇ ਕੈਦੀਆਂ ਦੀ ਸਜ਼ਾ ਘੱਟ ਕਰਨ ਅਤੇ ਕੁਝ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਹੈ। ਇਸ ਅਧੀਨ ਫਰੀਦਕੋਟ ਦੀ ਮਾਡਰਨ ਜੇਲ ਦੇ ਕੁਝ ਕੈਦੀਆਂ ਦੀ ਸਜ਼ਾ ਮਾਫ ਕੀਤੀ ਅਤੇ 6 ਕੈਦੀਆਂ ਨੂੰ ਆਜ਼ਾਦੀ ਦਿਵਸ ਮੌਕੇ 'ਤੇ ਆਜ਼ਾਦ ਕਰ ਦਿੱਤਾ। 
ਇਨ੍ਹਾਂ 6 ਕੈਦੀਆਂ 'ਚੋਂ ਇਕ ਕੈਦੀ ਨੂੰ ਜ਼ੁਰਮਾਨਾਂ ਭਰਨ 'ਤੇ ਆਜ਼ਾਦ ਕੀਤਾ ਜਾਵੇਗਾ। ਇਸ ਮੌਕੇ 'ਤੇ ਆਜ਼ਾਦੀ ਦਿਵਸ ਤੇ ਆਜ਼ਾਦ ਹੋਏ ਕੈਦੀਆਂ 'ਚ ਇਕ ਕੈਦੀ ਨੇ ਕਿਹਾ ਕਿ ਉਹ ਆਜ਼ਾਦੀ ਦਿਵਸ 'ਤੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ ਕਿਉਂਕਿ ਉਹ ਆਜ਼ਾਦ ਹੋ ਕੇ ਹੁਣ ਆਪਣੇ ਪਰਿਵਾਰ 'ਚ ਜਾ ਕੇ ਬਾਕੀ ਦਾ ਜੀਵਨ ਵਧੀਆ ਤਰੀਕੇ ਨਾਲ ਬਤੀਤ ਕਰਨਗੇ। 
ਇਸ ਮੌਕੇ 'ਤੇ ਮਾਡਰਨ ਜੇਲ ਦੇ ਸੁਪਰਿੰਟੈਂਡੈਂਟ ਸੁਖਜਿੰਦਰ ਸਹੋਤਾ ਨੇ ਦੱਸਿਆ ਕਿ ਪੰਜਾਬ ਸਰਾਕਰ ਵੱਲੋਂ ਆਜ਼ਾਦੀ ਦਿਵਸ ਮੌਕੇ 'ਤੇ ਚੰਗੇ ਚਾਲ ਚਲਨ ਵਾਲੇ 308 ਕੈਦੀਆਂ ਦੀ ਸਜ਼ਾ ਘੱਟ ਕਰਕੇ ਅਤੇ ਕੁਝ ਕੈਦੀਆਂ ਦਾ ਚੰਗਾ ਰਿਕਾਰਡ ਦੇਖ ਕੇ ਉਨ੍ਹਾਂ ਦ ਰਿਹਾਈ ਦਾ ਐਲਾਨ ਕੀਤਾ ਗਿਆ। 


Related News