ਅਮਰੀਕਾ ਦੀ ਧਰਤੀ ''ਤੇ ਪੰਜਾਬ ਦੀ ਧੀ ਦੀ ਬੱਲੇ-ਬੱਲੇ, ਤੀਰਅੰਦਾਜ਼ੀ ''ਚ ਜਿੱਤੇ 3 ਮੈਡਲ (ਵੀਡੀਓ)

08/19/2017 11:55:39 AM

ਤਰਨਤਾਰਨ - ਇੱਥੋਂ ਦੇ ਪਿੰਡ ਸੁੱਗਾ ਦੀ ਸੁਮਨਪ੍ਰੀਤ ਕੌਰ ਨੇ ਇਤਿਹਾਸ ਰਚਦਿਆਂ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ 'ਚ ਹੋਏ ਤੀਰਅੰਦਾਜ਼ੀ ਮੁਕਬਾਲੇ 'ਚ 3 ਮੈਡਲ ਜਿੱਤ ਕੇ ਦੇਸ਼ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਸ਼ੁਰੂ ਤੋਂ ਹੀ ਤੀਰਅੰਦਾਜ਼ੀ ਦਾ ਸ਼ੌਂਕ ਰੱਖਣ ਵਾਲੀ ਸੁਖਮਪ੍ਰੀਤ ਨੇ ਕਈ ਦੇਸ਼ਾਂ ਦੇ ਖਿਡਾਰੀਆਂ ਨੂੰ ਪਛਾੜਦਿਆਂ ਇਕ ਗੋਲਡ ਅਤੇ ਦੋ ਸਿਲਵਰ ਮੈਡਲ 'ਤੇ ਕਬਜ਼ਾ ਕੀਤਾ। 
ਜਾਣਕਾਰੀ ਮੁਤਾਬਕ ਸੁਮਨ ਸੀ. ਆਰ. ਪੀ. ਐੱਫ 'ਚ ਨੌਕਰੀ ਕਰਦੀ ਹੈ ਅਤੇ ਵਿਭਾਗ ਵੱਲੋਂ ਹੀ ਉਸ ਨੇ ਇਸ ਮੁਕਾਬਲੇ 'ਚ ਹਿੱਸਾ ਲਿਆ ਸੀ। ਧੀ ਦੀ ਜਿੱਤ 'ਤੇ ਜਿੱਥੇ ਮਾਪੇ ਮਾਣ ਮਹਿਸੂਸ ਕਰ ਰਹੇ ਹਨ ਉੱਥੇ ਹੀ ਪਿੰਡ ਵਾਸੀਆਂ 'ਚ ਵੀ ਬੇਹੱਦ ਖੁਸ਼ੀ ਹੈ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੀ ਇਸ ਧੀ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇ। 


Related News