ਪੰਜਾਬ ਦੀ ਪਹਿਲੀ ਕੈਬਨਿਟ ਜਿਸ ਦਾ ਇਕ ਵੀ ਐਲਾਨ ਸਿਰੇ ਨਹੀਂ ਚੜ੍ਹਿਆ : ਮਜੀਠੀਆ

07/23/2017 7:02:35 AM

ਰਈਆ,  (ਦਿਨੇਸ਼, ਹਰਜੀਪ੍ਰੀਤ)-  ਸ਼੍ਰੋਮਣੀ ਅਕਾਲੀ ਦਲ (ਬ) ਮਾਝਾ ਜ਼ੋਨ ਦੇ ਜਨਰਲ ਸਕੱਤਰ ਤੇ ਆੜ੍ਹਤੀਆ ਐਸੋਸੀਏਸ਼ਨ ਰਈਆ ਦੇ ਸਾਬਕਾ ਪ੍ਰਧਾਨ ਗਗਨਦੀਪ ਸਿੰਘ ਜੱਜ ਤੇ ਪਾਰੋਵਾਲ ਬੱਸ ਸਰਵਿਸ ਦੇ ਮੈਨੇਜਿੰਗ ਡਾਇਰੈਕਟਰ ਪਰਮਿੰਦਰ ਸਿੰਘ ਬਬਲੂ ਦੇ ਪਿਤਾ ਸ. ਦਰਸ਼ਨ ਸਿੰਘ ਪਾਰੋਵਾਲ ਜੋ ਕਿ ਬੀਤੇ ਦਿਨੀਂ ਸਵਰਗ ਸਿਧਾਰ ਗਏ ਹਨ, ਦੇ ਗ੍ਰਹਿ ਵਿਖੇ ਦੁੱਖ ਪ੍ਰਗਟ ਕਰਨ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਪੁੱਜੇ, ਜੋ ਕਿ ਇਥੇ ਕਰੀਬ 1 ਘੰਟਾ ਠਹਿਰੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਆਪਣੇ 100 ਦਿਨ ਪੂਰੇ ਕਰ ਚੁੱਕੀ ਕੈਪਟਨ ਸਰਕਾਰ ਹਰ ਫਰੰਟ 'ਤੇ ਫੇਲ ਹੋ ਗਈ ਹੈ ਤੇ ਪੰਜਾਬ ਵਿਚ ਜਿਥੇ ਕਤਲ, ਲੁੱਟ-ਖੋਹ ਤੇ ਹੋਰ ਹੋ ਰਹੀਆਂ ਘਟਨਾਵਾਂ ਨੇ ਅਮਨ-ਕਾਨੂੰਨ ਦੀ ਸਥਿਤੀ ਨੂੰ ਬਦਤਰ ਬਣਾ ਦਿੱਤਾ ਹੈ, ਉਥੇ ਇਸ 'ਤੇ ਕਾਬੂ ਪਾਉਣ ਦੀ ਥਾਂ ਸਰਕਾਰ ਅਕਾਲੀ ਵਰਕਰਾਂ ਨਾਲ ਬਿਲਕੁਲ ਬਦਲਾਖੋਰੀ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ 5 ਏਕੜ ਤੱਕ ਕਰਜ਼ਾ ਮੁਆਫ, ਪੱਛੜੀਆਂ ਤੇ ਅਨੁਸੂਚਿਤ ਜਾਤੀਆਂ ਨੂੰ 50 ਹਜ਼ਾਰ ਤੱਕ ਕਰਜ਼ਾ ਮੁਆਫ ਤੇ ਹੋਰ ਸਕੀਮਾਂ ਦੇ ਸਿਰਫ ਐਲਾਨ ਹੀ ਕਰ ਰਹੀ ਹੈ ਤੇ ਇਹ ਪੰਜਾਬ ਦੀ ਪਹਿਲੀ ਕੈਬਨਿਟ ਹੈ ਜਿਸ ਦਾ ਇਕ ਵੀ ਐਲਾਨ ਅਜੇ ਤੱਕ ਸਿਰੇ ਨਹੀਂ ਚੜ੍ਹਿਆ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਕਰੜੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਚੋਣਾਂ ਤੋਂ ਪਹਿਲਾਂ ਖੁਦ ਮੈਨੀਫੈਸਟੋ ਤਿਆਰ ਕਰ ਕੇ ਹੁਣ ਕੈਬਨਿਟ ਵਿਚ ਵਿੱਤ ਮੰਤਰੀ ਦੀ ਕੁਰਸੀ 'ਤੇ ਬੈਠਣ ਵਾਲੇ ਮਨਪ੍ਰੀਤ ਸਿੰਘ ਬਾਦਲ ਮੈਨੀਫੈਸਟੋ ਦੀਆਂ ਸ਼ਰਤਾਂ ਨੂੰ ਪੂਰਾ ਕਰਨ ਤੋਂ ਭੱਜ ਕਿਉਂ ਰਹੇ ਹਨ। ਉਨ੍ਹਾਂ ਕਿਹਾ ਕਿ ਦਿਨੋ-ਦਿਨ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਤੋਂ ਮੈਨੂੰ ਤਾਂ ਇਹੀ ਲੱਗਦਾ ਹੈ ਕਿ ਪੰਜਾਬ ਪੀਪਲਜ਼ ਪਾਰਟੀ ਵਾਂਗ ਮਨਪ੍ਰੀਤ ਸਿੰਘ ਬਾਦਲ ਨੇ ਬਹੁਤ ਜਲਦੀ ਕਾਂਗਰਸ ਨੂੰ ਵੀ ਫੇਲ ਕਰ ਦੇਣਾ ਹੈ।
ਇਸ ਮੌਕੇ ਤਲਬੀਰ ਸਿੰਘ ਗਿੱਲ ਸਿਆਸੀ ਸਕੱਤਰ, ਹਲਕਾ ਇੰਚਾਰਜ ਮਲਕੀਅਤ ਸਿੰਘ ਏ. ਆਰ., ਅਮਰਜੀਤ ਸਿੰਘ ਭਲਾਈਪੁਰ ਮੈਂਬਰ ਸ਼੍ਰੋਮਣੀ ਕਮੇਟੀ, ਜਥੇ. ਅਜੀਤ ਸਿੰਘ ਧਿਆਨਪੁਰ ਸਾਬਕਾ ਮੈਂਬਰ ਜ਼ਿਲਾ ਪ੍ਰੀਸ਼ਦ, ਸੁਖਵਿੰਦਰ ਸਿੰਘ ਮੱਤੇਵਾਲ ਪ੍ਰਧਾਨ ਸਮਾਜ ਸੇਵਕ ਸਭਾ, ਪਰਮਦੀਪ ਸਿੰਘ ਸਰਪੰਚ ਟਕਾਪੁਰ, ਸਰਤਾਜ ਸਿੰਘ ਬੱਲ, ਨੇਤਰਪਾਲ ਸਿੰਘ, ਰਜਿੰਦਰ ਸਿੰਘ ਲਿੱਦੜ, ਜਥੇ. ਸੋਹਣ ਸਿੰਘ ਫੇਰੂਮਾਨ, ਕਸ਼ਮੀਰ ਸਿੰਘ ਗਗੜੇਵਾਲ, ਤਰਸੇਮ ਸਿੰਘ ਪਹਿਲਵਾਨ, ਮੋਹਣ ਸਿੰਘ ਕੰਗ, ਬਿੱਲੂ ਧੂਲਕਾ, ਗੁਰਿੰਦਰ ਸਿੰਘ, ਕੁਲਵੰਤ ਸਿੰਘ ਰੰਧਾਵਾ, ਸੰਦੀਪ ਸਿੰਘ ਏ. ਆਰ., ਬਲਵਿੰਦਰਜੀਤ ਕਾਲੀਆ, ਰਾਜਨ ਵਰਮਾ, ਭਾਈ ਦਵਿੰਦਰ ਸਿੰਘ ਨਿਰਮਾਣ, ਬੂਟਾ ਸਿੰਘ ਸਠਿਆਲਾ, ਪੂਰਨ ਸਿੰਘ ਸੇਰੋਂ, ਰਜਿੰਦਰ ਬਿੱਟਾ, ਸੁਖਵਿੰਦਰ ਸਿੰਘ, ਨਛੱਤਰ ਸਿੰਘ ਭਿੰਡਰ ਤੇ ਸੁਰਜੀਤ ਸਿੰਘ ਭਿੰਡਰ ਵੀ ਹਾਜ਼ਰ ਸਨ।


Related News