ਪੰਜਾਬ ਦੇ ਮਿੰਨੀ ਬੱਸ ਓਪਰੇਟਰ ਨੇ ਬਿਨ੍ਹਾਂ ਪਰਮਿਟ ਦੇ ਚੱਲ ਰਹੀਆਂ ਬੱਸਾਂ ਦਾ ਕੀਤਾ ਘਿਰਾਓ

09/21/2017 4:55:30 PM

ਅੰਮ੍ਰਿਤਸਰ (ਸੁਮਿੰਤ ਖੰਨਾ) - ਸੂਬੇ 'ਚ ਬਿਨ੍ਹਾਂ ਪਰਮਿਟ ਤੋਂ ਚੱਲ ਰਹੀਆ ਬੱਸਾਂ ਖਿਲਾਫ ਅੱਜ ਪੰਜਾਬ ਦੇ ਮਿੰਨੀ ਬੱਸ ਓਪਰੇਟਰ ਯੂਨੀਅਨ ਦੇ ਮੈਂਬਰ ਸੜਕਾ 'ਤੇ ਉਤਰ ਆਏ। ਉਨ੍ਹਾਂ ਨੇ ਅੰਮ੍ਰਿਤਸਰ ਦੇ ਬੱਸ ਅੱਡੇ ਤੋਂ ਨਿਕਲਣ ਵਾਲੀਆਂ ਬੱਸਾਂ ਦਾ ਘਿਰਾਓ ਕੀਤਾ। ਇਸ ਦੌਰਾਨ ਉਨ੍ਹਾਂ ਨੇ ਅੰਮ੍ਰਿਤਸਰ ਤੋਂ ਲੰਬੀ ਦੂਰੀ ਵਾਲੀਆਂ ਬੱਸਾਂ ਨੂੰ ਰੋਕਿਆ ਅਤੇ ਬਿਨ੍ਹਾਂ ਪਰਮਿਟ ਦੇ ਚੱਲ ਰਹੀਆਂ ਬੱਸਾਂ ਖਿਲਾਫ ਪ੍ਰਦਰਸ਼ਨ ਕੀਤਾ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸੱਤਾਧਾਰੀ ਪਾਰਟੀ ਦੇ ਵੱਡੇ ਨੇਤਾ ਅਤੇ ਪਾਸਪੋਰਟ ਅਧਿਕਾਰੀ ਦੀਆਂ ਬਿਨ੍ਹਾਂ ਪਰਮਿਟ ਦੇ ਚੱਲ ਰਹੀਆਂ ਬੱਸਾਂ ਖਿਲਾਫ ਜੰਮ ਕੇ ਭੜਾਸ ਕੱਢੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਦੇਸ਼ ਦੀ ਸਰਕਾਰੀ ਪ੍ਰਾਪਟੀ ਦਾ ਵੀ ਨੁਕਾਸਨ ਹੋ ਰਿਹਾ ਹੈ ਅਤੇ ਇਕ ਹੀ ਨੰਬਰ ਦੀਆਂ ਕਈ ਬੱਸਾਂ ਚੱਲ ਰਹੀਆਂ ਹਨ।  ਉਨ੍ਹਾਂ ਦਾ ਕਹਿਣਾ ਹੈ ਬਿਨ੍ਹਾਂ ਪਰਮਿਟ ਤੋਂ ਚੱਲ ਰਹੀਆ ਬੱਸਾਂ ਨੂੰ ਰੋਕਿਆ ਜਾਵੇ। ਉਨ੍ਹਾਂ ਦੱਸਿਆ ਕਿ ਪਿਆਰ ਬੱਸ ਸਰਵਿਸ ਦਾ ਪਰਮਿਟ ਬਿਆਸ ਤੱਕ ਦਾ ਹੈ ਪਰ ਲੁਧਿਆਣੇ ਤੱਕ ਚਲ ਰਹੀ ਹੈ। ਇਸ ਦੌਰਾਨ ਅੱਜ 60 ਏ. ਸੀ. ਬੱਸਾਂ ਹਨ ਜਿਨ੍ਹਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਜਿਨ੍ਹਾਂ 'ਤੇ ਪਰਮਿਟ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨੂੰ ਰੋਕਿਆ ਜਾਵੇ। 




 


Related News