ਕੈਨੇਡਾ ਦੇ PM ਟਰੂਡੋ ਦਾ ਸਵਾਗਤ ਕਰਦਿਆਂ ਬੱਬੂ ਮਾਨ ਨੇ ਕੀਤੀ ਇਹ ਅਪੀਲ

02/21/2018 11:06:15 AM

ਚੰਡੀਗੜ੍ਹ— ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਭਾਰਤ ਪਹੁੰਚਣ 'ਤੇ ਸਵਾਗਤ ਕੀਤਾ ਹੈ। ਬੱਬੂ ਮਾਨ ਵਲੋਂ ਇਹ ਸਵਾਗਤ ਫੇਸਬੁੱਕ 'ਤੇ ਪੋਸਟ ਪਾ ਕੇ ਕੀਤਾ ਗਿਆ ਹੈ। ਪੋਸਟ 'ਚ ਬੱਬੂ ਮਾਨ ਨੇ ਟਰੂਡੋ ਨੂੰ ਪੰਜਾਬ ਦੇ ਕਿਸਾਨਾਂ ਨੂੰ ਕੈਨੇਡਾ 'ਚ ਕੰਮ ਦੇ ਮੌਕੇ ਦੇਣ ਦੀ ਅਪੀਲ ਕੀਤੀ ਹੈ। ਬੱਬੂ ਮਾਨ ਨੇ ਆਪਣੀ ਪੋਸਟ 'ਚ ਲਿਖਿਆ ''ਸਤਿ ਸ੍ਰੀ ਅਕਾਲ ਜੀ, ਕੈਨੇਡਾ ਦੇ ਪ੍ਰਧਾਨ ਮੰਤਰੀ ਜੀ ਤੇ ਮੰਤਰੀ ਸਾਹਿਬਾਨ ਜੀ, ਤੁਹਾਡਾ ਭਾਰਤ ਪਹੁੰਚਣ 'ਤੇ ਨਿੱਘਾ ਸਵਾਗਤ, ਜਿਸ ਤਰ੍ਹਾਂ ਤੁਸੀਂ ਪੰਜਾਬੀਆਂ ਨੂੰ ਮਾਣ ਬਖਸ਼ਿਆ ਹੈ। ਉਸ ਦੇ ਲਈ ਤਹਿ ਦਿਲੋਂ ਧੰਨਵਾਦ। ਬੇਨਤੀ ਹੈ ਕਿ ਮੇਰੇ ਵਤਨ ਦੇ ਕਿਸਾਨ ਬਹੁਤ ਮਿਹਨਤੀ ਹਨ, ਵਿਦਿਅਕ ਯੋਗਤਾ ਬਹੁਤ ਨਾ ਵੀ ਹੋਵੇ ਪਰ ਆਪਣੇ ਕੰਮ ਦੇ ਮਾਹਿਰ ਹਨ। ਕ੍ਰਿਪਾ ਕਰਕੇ ਘੱਟ ਜ਼ਮੀਨ ਵਾਲੇ ਅੰਨਦਾਤਿਆਂ ਲਈ ਇਮੀਗ੍ਰੇਸ਼ਨ ਦੇ ਰਸਤੇ ਖੋਲ੍ਹੇ ਜਾਣ। ਮੈਨੂੰ ਯਕੀਨ ਹੈ ਕਿ ਮੇਰੇ ਵਤਨ ਦੇ ਮਿਹਨਤੀ ਕਿਸਾਨ ਤੁਹਾਡੇ ਮੁਲਕ ਦੀ ਤਰੱਕੀ 'ਚ ਯੋਗਦਾਨ ਪਾਉਣਗੇ।

PunjabKesariਦੱਸ ਦਈਏ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 17 ਤੋਂ 24 ਫਰਵਰੀ ਤਕ ਭਾਰਤ ਦੇ ਦੌਰੇ 'ਤੇ ਹਨ, ਜਿਸ ਦੌਰਾਨ ਉਹ 21 ਫਰਵਰੀ ਨੂੰ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਨਤਮਸਤਕ ਹੋਣਗੇ।


Related News