ਕਰਜ਼ਾ ਮੁਆਫੀ ਯੋਜਨਾ ਜਲਦ ਲਾਗੂ ਹੋ ਜਾਵੇਗੀ - ਕੈਪਟਨ ਅਮਰਿੰਦਰ ਸਿੰਘ

08/16/2017 1:19:23 PM

ਗੁਰਦਾਸਪੁਰ - ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅੱਜ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀ ਸਰਕਾਰ ਮਹੀਨੇ ਅੰਦਰ ਕਰਜ਼ਾ ਮੁਆਫੀ ਦੀ ਯੋਜਨਾ ਲਾਗੂ ਕਰੇਗਾ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਰਜ਼ੇ ਦੇ ਬੋਝ ਤੋਂ ਬਚਣ ਲਈ ਖੁਦਕੁਸ਼ੀ ਵਰਗਾ ਕੋਈ ਕਦਮ ਨਾ ਚੁੱਕਣ। 
ਰਾਸ਼ਟਰੀ ਝੰਡਾ ਲਿਹਰਾਉਣ ਤੋਂ ਬਾਅਦ ਸੁਤੰਤਰਤਾ ਦਿਵਸ ਸਮਾਰੋਹ 'ਚ ਮੁੱਖ ਮੰਤਰੀ ਨੇ ਸਰਕਾਰੀ ਖੇਤਰ 'ਚ ਸਾਰੇ ਮਹੱਤਵਪੂਰਣ ਖਾਲੀ ਆਹੁਦਿਆਂ ਨੂੰ ਭਰਨ ਲਈ ਇਕ ਭਰਤੀ ਅਭਿਆਨ ਚਲਾਉਣ ਦੀ ਘੋਸ਼ਣਾ ਕੀਤੀ। ਉਨ੍ਹਾਂ ਨੇ ਕਿਹਾ ਕਿ ਰੋਜ਼ਗਾਰ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਸੂਬੇ ਭਰ 'ਚ 'ਰੋਜ਼ਗਾਰ ਮੇਲੇ' ਦੇ ਆਯੋਜਨ ਕੀਤਾ ਜਾਵੇਗਾ।


Related News