ਸੀ. ਡੀ. ਪੀ. ਓ. ਦਫ਼ਤਰ ''ਚ ਅਨਾਜ ਦੀਆਂ ਸੈਂਕੜੇ ਬੋਰੀਆਂ ਖੁਰਦ-ਬੁਰਦ ਹੋਣ ਦਾ ਦੋਸ਼

08/18/2017 2:30:43 PM

ਹੁਸ਼ਿਆਰਪੁਰ (ਘੁੰਮਣ) - ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੰਬੰਧਿਤ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ) ਬਲਾਕ ਹੁਸ਼ਿਆਰਪੁਰ-1 ਦਾ ਵਫਦ ਪ. ਸ. ਸ. ਫ. ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਿਪੁਲ ਉੱਜਵਲ ਨੂੰ ਮਿਲਿਆ।
ਵਫਦ ਵੱਲੋਂ ਲਿਖਤੀ ਮੰਗ-ਪੱਤਰ ਦੇ ਕੇ ਦੱਸਿਆ ਗਿਆ ਕਿ ਬਾਲ ਵਿਕਾਸ ਪ੍ਰਾਜੈਕਟ ਅਫਸਰ ਹੁਸ਼ਿਆਰਪੁਰ-1 ਦੇ ਦਫ਼ਤਰ ਦੇ ਇਕ ਕਲਰਕ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਐੱਸ. ਐੱਨ. ਪੀ. ਅਤੇ ਸਬਲਾ ਸਕੀਮ ਅਧੀਨ ਆਂਗਣਵਾੜੀ ਕੇਂਦਰਾਂ ਨੂੰ ਆ ਰਹੇ ਰਾਸ਼ਨ 'ਚ ਵੱਡੇ ਪੱਧਰ 'ਤੇ ਘਪਲੇ ਕੀਤੇ ਜਾ ਰਹੇ ਹਨ। ਵਫਦ ਵੱਲੋਂ ਦੱਸਿਆ ਗਿਆ ਕਿ ਉਪਰੋਕਤ ਘਪਲੇ ਸਬੰਧੀ ਕਈ ਵਾਰ ਪ੍ਰਸ਼ਾਸਨਿਕ ਤੇ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਂਦੇ ਜਾਣ ਦੇ ਬਾਵਜੂਦ ਉਕਤ ਕਲਰਕ ਖਿਲਾਫ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਸ ਮੌਕੇ ਵਫਦ 'ਚ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਹੁਸ਼ਿਆਰਪੁਰ-1 ਦੀਆਂ ਆਗੂਆਂ ਸ਼੍ਰੀਮਤੀ ਸ਼ਰਮੀਲਾ ਰਾਣੀ, ਸੁਨੀਤਾ ਦੇਵੀ, ਮੰਜੂ ਸ਼ਰਮਾ, ਬੇਬੀ ਰਾਣੀ, ਪ੍ਰੀਤੀ, ਨਰੇਸ਼ ਕੁਮਾਰੀ, ਮਨਜੀਤ ਕੌਰ, ਸੰਤੋਸ਼ ਕੁਮਾਰੀ, ਬੇਬੀ ਦੇਵੀ, ਦਲਜੀਤ ਕੌਰ, ਨਿਰਮਲਾ ਦੇਵੀ, ਲੱਜਿਆ ਦੇਵੀ, ਬਲਵਿੰਦਰ ਕੌਰ, ਜਤਿੰਦਰ ਕੌਰ, ਹਰਭਜਨ ਕੌਰ ਆਦਿ ਤੋਂ ਇਲਾਵਾ ਪ.ਸ.ਸ.ਫ. ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਸੀ.ਟੀ. ਕਮੇਟੀ ਦੇ ਸਕੱਤਰ ਅਮਰਜੀਤ ਸਿੰਘ, ਜਸਵੀਰ ਸਿੰਘ ਹਾਜ਼ਰ ਸਨ।


Related News