ਪੰਜਾਬ ਐਂਡ ਸਿੰਧ ਬੈਂਕ ਦੇ ਏ. ਟੀ. ਐੱਮ. ਨੂੰ ਤੋੜਨ ਦਾ ਯਤਨ

12/11/2017 3:47:57 AM

ਮੋਗਾ,   (ਆਜ਼ਾਦ)-  ਅੱਜ ਦੇਰ ਸ਼ਾਮ ਮੋਗਾ ਦੇ ਨਜ਼ਦੀਕੀ ਪਿੰਡ ਰੌਲੀ ਵਿਖੇ ਇਕ ਨੌਜਵਾਨ ਵੱਲੋਂ ਪੰਜਾਬ ਐਂਡ ਸਿੰਧ ਬੈਂਕ ਦੇ ਏ. ਟੀ. ਐੱਮ. 'ਚ ਆ ਕੇ ਉਸ ਨੂੰ ਤੋੜਨ ਦਾ ਯਤਨ ਕੀਤਾ। ਇਸ ਦੌਰਾਨ ਉਸ ਨੇ ਏ. ਟੀ. ਐੱਮ. 'ਚ ਲੱਗੇ ਕੈਮਰੇ ਨੂੰ ਤੋੜ ਦਿੱਤਾ। ਘਟਨਾ ਦਾ ਪਤਾ ਲੱਗਣ 'ਤੇ ਥਾਣਾ ਮਹਿਣਾ ਦੇ ਸਹਾਇਕ ਥਾਣੇਦਾਰ ਗੁਲਜ਼ਾਰ ਸਿੰਘ ਉਥੇ ਪੁੱਜੇ ਤੇ ਜਾਂਚ ਤੋਂ ਇਲਾਵਾ ਬੈਂਕ ਅਧਿਕਾਰੀਆਂ ਨੂੰ ਸੂਚਿਤ ਕੀਤਾ। ਜਦ ਇਸ ਸਬੰਧ 'ਚ ਥਾਣਾ ਮੁਖੀ ਪਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਏ. ਟੀ. ਐੱਮ. 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਇਕ ਵਿਅਕਤੀ ਦਾ ਥੋੜ੍ਹਾ ਚਿਹਰਾ ਵਿਖਾਈ ਦੇ ਰਿਹਾ ਹੈ, ਉਹ ਉਸ ਆਧਾਰ 'ਤੇ ਕਾਰਵਾਈ ਕਰਨ ਲੱਗੇ ਹਨ ਤੇ ਦੋਸ਼ੀ ਨੂੰ ਫੜਨ ਦਾ ਯਤਨ ਕਰ ਰਹੇ ਹਨ।


Related News